ਮਹਿਲਾ ਜੱਜ ਨੇ ਚੀਫ ਜਸਟਿਸ ਤੋਂ ਮੰਗੀ ਇੱਛਾ ਮੌਤ, ਅਦਾਲਤ ’ਚ ਹੋਇਆ ਸੀ ਸ਼ੋਸ਼ਣ

Friday, Dec 15, 2023 - 12:21 PM (IST)

ਮਹਿਲਾ ਜੱਜ ਨੇ ਚੀਫ ਜਸਟਿਸ ਤੋਂ ਮੰਗੀ ਇੱਛਾ ਮੌਤ, ਅਦਾਲਤ ’ਚ ਹੋਇਆ ਸੀ ਸ਼ੋਸ਼ਣ

ਬਾਂਦਾ (ਇੰਟ.) – ਜ਼ਿਲੇ ’ਚ ਤਾਇਨਾਤ ਇਕ ਮਹਿਲਾ ਜੱਜ ਨੇ ਇੱਛਾ ਮੌਤ ਮੰਗੀ ਹੈ। ਉਨ੍ਹਾਂ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ (ਸੀ. ਜੇ. ਆਈ.) ਨੂੰ ਪੱਤਰ ਲਿਖਿਆ ਹੈ। ਇਸ ’ਚ ਕਿਹਾ ਗਿਆ ਹੈ,‘ਭਰੀ ਅਦਾਲਤ ’ਚ ਮੇਰਾ ਸਰੀਰਕ ਸ਼ੋਸ਼ਣ ਹੋਇਆ। ਮੈਂ ਦੂਜਿਆਂ ਨੂੰ ਨਿਆਂ ਦਿੰਦੀ ਹਾਂ ਪਰ ਖੁਦ ਅਨਿਆਂ ਦੀ ਸ਼ਿਕਾਰ ਹੋਈ।

ਇਹ ਵੀ ਪੜ੍ਹੋ :    ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ

ਜਦ ਮੈਂ ਜੱਜ ਹੁੰਦੇ ਹੋਏ ਇਨਸਾਫ ਦੀ ਅਪੀਲ ਕੀਤੀ ਤਾਂ 8 ਸੈਕਿੰਡ ’ਚ ਸੁਣਵਾਈ ਕਰ ਕੇ ਪੂਰਾ ਮਾਮਲਾ ਅਣਸੁਣਿਆ ਕਰ ਦਿੱਤਾ ਗਿਆ। ਮੈਂ ਲੋਕਾਂ ਨਾਲ ਨਿਆਂ ਕਰਾਂਗੀ, ਇਹੀ ਸੋਚ ਕੇ ਸਿਵਲ ਸੇਵਾ ਜੁਆਇਨ ਕੀਤੀ ਸੀ ਪਰ ਮੇਰੇ ਨਾਲ ਹੀ ਅਨਿਆਂ ਹੋ ਰਿਹਾ ਹੈ। ਹੁਣ ਮੇਰੇ ਕੋਲ ਆਤਮਹੱਤਿਆ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਇਸ ਲਈ ਮੈਨੂੰ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਜਾਵੇ।’

ਇਹ ਵੀ ਪੜ੍ਹੋ :    Mercedes-Benz ਦੀਆਂ ਕਾਰਾਂ 1 ਜਨਵਰੀ ਤੋਂ ਹੋ ਜਾਣਗੀਆਂ ਮਹਿੰਗੀਆਂ, ਜਾਣੋ ਕਿਹੜੇ ਮਾਡਲਾਂ ਦੀ ਵਧੇਗੀ ਕੀਮਤ

ਅਦਾਲਤ ’ਚ ਹੋਇਆ ਸੀ ਸ਼ੋਸ਼ਣ

ਮਹਿਲਾ ਜੱਜ ਨੇ ਦੱਸਿਆ ਕਿ 7 ਅਕਤੂਬਰ 2022 ਨੂੰ ਬਾਰਾਬੰਕੀ ਜ਼ਿਲਾ ਬਾਰ ਐਸੋਸੀਏਸ਼ਨ ਨੇ ਨਿਆਂਇਕ ਕਾਰਜ ਦੇ ਬਾਇਕਾਟ ਦਾ ਮਤਾ ਪਾਸ ਕੀਤਾ ਹੋਇਆ ਸੀ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਸੀਨੀਅਰ ਉੱਪ ਪ੍ਰਧਾਨ ਕਈ ਵਕੀਲਾਂ ਨਾਲ ਕੋਰਟ ਰੂਮ ’ਚ ਦਾਖਲ ਹੋਏ ਅਤੇ ਗਾਲਾਂ ਕੱਢਦੇ ਹੋਏ ਭਰੀ ਅਦਾਲਤ ’ਚ ਮੈਨੂੰ ਬੇਇੱਜ਼ਤ ਕੀਤਾ ਗਿਆ। ਸਰੀਰਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ।

ਇਹ ਵੀ ਪੜ੍ਹੋ :    ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News