5 ਹਸਪਤਾਲਾਂ ''ਚ ਘੁੰਮਣ ਤੋਂ ਬਾਅਦ ਵੀ ਮਹਿਲਾ ਨੂੰ ਨਹੀਂ ਮਿਲਿਆ ਬੈੱਡ

06/07/2020 10:37:50 PM

ਨਵੀਂ ਦਿੱਲੀ - ਜਦ ਸਮਰਥ ਥਾਪਾ ਆਪਣੀ 53 ਸਾਲਾ ਮਾਂ ਨੂੰ ਸ਼ੁੱਕਰਵਾਰ ਸਵੇਰੇ 8 ਵਜੇ ਉਠਾਉਣ ਗਏ ਤਾਂ ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ। ਉਨ੍ਹਾਂ ਨੇ ਤੁਰੰਤ ਇਕ ਹਸਪਤਾਲ ਵਿਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ 8 ਘੰਟੇ ਤੱਕ ਸ਼ਹਿਰ ਵਿਚ ਘੁੰਮਣ ਅਤੇ 5 ਅਲੱਗ-ਅਲੱਗ ਹਸਪਤਾਲਾਂ ਨਾਲ ਸੰਪਰਕ ਕਰਨ ਤੋਂ ਬਾਅਦ ਥਾਪਾ ਨੂੰ ਆਪਣੀ ਮਾਂ ਲਈ ਬੈੱਡ ਨਹੀਂ ਮਿਲਿਆ। ਥਾਪਾ (28) ਨੇ ਆਪਣੇ ਪਰਿਵਾਰ ਦੇ ਡਾਕਟਰ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਇਸ ਮੁੱਦੇ 'ਤੇ ਚਾਨਣ ਪਾਇਆ ਅਤੇ ਆਖਿਆ ਕਿ ਸਾਰੇ ਹਸਪਤਾਲਾਂ ਨੂੰ ਨਿਰਦੇਸ਼ਿਤ ਕੀਤਾ ਜਾਵੇਗਾ ਕਿ ਉਹ ਸ਼ੱਕੀ ਰੋਗੀਆਂ ਦੇ ਇਲਾਜ ਤੋਂ ਇਨਕਾਰ ਨਾ ਕਰਨ। ਥਾਪਾ ਨੇ ਕਿਹਾ ਕਿ ਪਰਿਵਾਰਕ ਡਾਕਟਰ ਦੀ ਸਲਾਹ ਤੋਂ ਬਾਅਦ ਉਹ ਆਪਣੀ ਮਾਂ ਨੂੰ ਸਵੇਰੇ 9 ਵਜੇ ਵੈਸ਼ਾਲੀ ਦੇ ਮੈਕਸ ਹਸਪਤਾਲ ਲੈ ਗਏ ਸਨ, ਜਿਨ੍ਹਾਂ ਨੇ ਪਹਿਲਾਂ ਸਕ੍ਰੀਨਿੰਗ ਕੀਤੀ ਅਤੇ ਕਿਹਾ ਕਿ ਇਹ ਇਕ ਸ਼ੱਕੀ ਮਾਮਲਾ ਹੈ। ਸਾਨੂੰ ਪਟਪੜਗੰਜ ਦੇ ਮੈਕਸ ਹਸਪਤਾਲ ਵਿਚ ਰੈਫਰ ਕੀਤਾ ਗਿਆ। ਇਸ ਤੋਂ ਬਾਅਦ ਉਹ ਪਟਪੜਗੰਜ ਦੇ ਮੈਕਸ ਹਸਪਤਾਲ ਪਹੁੰਚੇ, ਪਰ ਇਥੇ ਲਾਈਨ ਲੰਬੀ ਸੀ ਅਤੇ ਸਾਨੂੰ ਤੱਤਕਾਲ ਦੇਖਭਾਲ ਦੀ ਜ਼ਰੂਰਤ ਸੀ, ਇਸ ਲਈ ਅਸੀਂ ਉਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਉਹ ਦਿੱਲੀ ਸਰਕਾਰ ਵੱਲੋਂ ਸੰਚਾਲਿਤ ਜੀ. ਬੀ. ਪੰਤ ਹਸਪਤਾਲ ਪਹੁੰਚੇ। ਉਥੇ ਦੱਸਿਆ ਗਿਆ ਕਿ ਸਿਰਫ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਭਗਤ ਚੰਦਰ ਹਸਪਤਾਲ ਗਏ, ਜਿਸ ਨੇ ਵੀ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ। ਆਖਿਰ ਵਿਚ ਅਸੀਂ ਮੈਕਸ ਹਸਪਤਾਲ, ਸਾਕੇਤ ਪਹੁੰਚੇ, ਜਿਥੇ ਉਨ੍ਹਾਂ ਨੇ ਉਨਾਂ ਦੀ ਮਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਾਂ ਨੂੰ ਫਲੂ ਕਲੀਨਿਕ ਵਿਚ ਦਿਖਾਇਆ ਅਤੇ ਫਿਰ ਕੋਵਿਡ-19 ਦਾ ਪ੍ਰੀਖਣ ਕਰਵਾਇਆ।


Khushdeep Jassi

Content Editor

Related News