ਵਾਰਡਨ ਨੇ ਡੰਡੇ ਨਾਲ ਕੀਤੀ ਵਿਦਿਆਰਥਣਾਂ ਦੀ ਕੁੱਟਮਾਰ, ਕਾਰਵਾਈ ਦੀ ਮੰਗ

Monday, Aug 05, 2024 - 05:31 PM (IST)

ਵਾਰਡਨ ਨੇ ਡੰਡੇ ਨਾਲ ਕੀਤੀ ਵਿਦਿਆਰਥਣਾਂ ਦੀ ਕੁੱਟਮਾਰ, ਕਾਰਵਾਈ ਦੀ ਮੰਗ

ਨੈਸ਼ਨਲ ਡੈਸਕ- ਗੋਰਖਪੁਰ ਦੇ ਖਜਨੀ ਖੇਤਰ ਸਥਿਤ ਕਸਤੂਰਬਾ ਗਾਂਧੀ ਸਕੂਲ ਦੇ ਹੋਸਟਲ 'ਚ ਵਾਰਡਨ ਵਲੋਂ ਵਿਦਿਆਰਥਣਾਂ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਵਾਰਡਨ ਜੋ ਕਿ ਅਰਚਨਾ ਪਾਂਡੇ ਹੈ, ਵਿਦਿਆਰਥਣਾਂ ਨੂੰ ਬੁਰੀ ਤਰ੍ਹਾਂ ਕੁੱਟਦੀ ਨਜ਼ਰ ਆ ਰਹੀ ਹੈ। ਵਿਦਿਆਰਥਣਾਂ ਰੋ ਰਹੀਆਂ ਹਨ ਪਰ ਵਾਰਡਨ ਪਰਵਾਹ ਨਹੀਂ ਕਰ ਰਹੀ ਅਤੇ ਸਾਰੀਆਂ ਵਿਦਿਆਰਥਣਾਂ ਨੂੰ ਕੁੱਟ ਰਹੀ ਹੈ। 

ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਸਿਕ ਸਿੱਖਿਆ ਅਧਿਕਾਰੀ (ਬੀ.ਐੱਸ.ਏ.) ਰਮੇਂਦਰ ਸਿੰਘ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਕੁੱਟਮਾਰ ਕਾਰਨ ਵਿਦਿਆਰਥਣਾਂ ਦੇ ਸਰੀਰ 'ਚ ਜ਼ਖ਼ਮ ਹੋ ਗਏ ਹਨ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਹਨ। ਇਹ ਘਟਨਾ 2 ਅਗਸਤ 2024 ਦੀ ਦੱਸੀ ਜਾ ਰਹੀ ਹੈ। ਜਦੋਂ ਖਜਨੀ ਥਾਣੇ ਦੇ ਸ਼ੈਲੇਂਦਰ ਕੁਮਾਰ ਨੇ ਵਾਰਡਨ ਅਰਚਨਾ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ। ਥਾਣੇਦਾਰ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਜਾਂਚ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੀ.ਐੱਸ.ਏ. ਤੋਂ ਇਸ ਮਾਮਲੇ 'ਤੇ ਕੈਮਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਸਿਰਫ਼ ਫੋਨ 'ਤੇ ਹੀ ਜਾਣਕਾਰੀ ਦਿੱਤੀ। ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਵਾਰਡਨ ਨੇ ਵਿਦਿਆਰਥਣਾਂ ਦੀ ਕੁੱਟਮਾਰ ਕਿਉਂ ਕੀਤੀ ਪਰ ਕੁਝ ਸੂਤਰਾਂ ਅਨੁਸਾਰ ਇਹ ਕੁੱਟਮਾਰ ਵਿਦਿਆਰਥਣਾਂ ਦੀ ਖਾਣੇ ਦੀ ਸ਼ਿਕਾਇਤ ਕਰਨ 'ਤੇ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8     


author

DIsha

Content Editor

Related News