ਭਾਰਤ-ਪਾਕਿਸਤਾਨ ਵਿਚਾਲੇ ਖ਼ਤਮ ਹੋ ਗਈ ''ਜੰਗ''! 12 ਮਈ ਨੂੰ ਫਿਰ ਗੱਲ ਕਰਨਗੇ ਦੋਵਾਂ ਦੇਸ਼ਾਂ ਦੇ DGMO
Saturday, May 10, 2025 - 06:12 PM (IST)

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਕਾਰ ਹੁਣ ਜੰਗਬੰਦੀ ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਅੱਜ ਦੁਪਹਿਰ 3.35 ਵਜੇ ਦੋਵਾਂ ਦੇਸ਼ਾਂ ਦੇ DGMO ਵਿਚਕਾਰ ਗੱਲਬਾਤ ਹੋਈ। ਗੱਲਬਾਤ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਦੇਸ਼ ਅੱਜ ਸ਼ਾਮ 5 ਵਜੇ ਤੋਂ ਹਵਾ, ਪਾਣੀ ਅਤੇ ਜ਼ਮੀਨ 'ਤੇ ਹਮਲੇ ਤੁਰੰਤ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਸਰੀ ਨੇ ਕਿਹਾ ਕਿ 12 ਮਈ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀ ਅੱਗੇ ਦੀ ਰਣਨੀਤੀ 'ਤੇ ਚਰਚਾ ਕਰਨਗੇ।