ਹਿਮਾਚਲ ਦੀ ਇਹ ਧੀ ''ਦਿ ਵੁਆਇਜ਼ ਆਫ ਇੰਡੀਆ'' ''ਚ ਬਿਖੇਰੇਗੀ ਆਪਣੀ ਆਵਾਜ਼ ਦਾ ਜਾਦੂ (ਦੇਖੋ ਤਸਵੀਰਾਂ)
Monday, May 09, 2016 - 03:43 PM (IST)

ਬਰਮਾਣਾ— ਕਹਿੰਦੇ ਨੇ ਮਨ ''ਚ ਜੇਕਰ ਕੁਝ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਹੁੰਦੀ। ਕੁਝ ਅਜਿਹਾ ਹੀ ਕਰਕੇ ਦਿਖਾਇਆ ਬਿਲਾਸਪੁਰ ਜ਼ਿਲੇ ਦੇ ਰਾਵਮਾਪਾ ਬਰਮਾਣਾ ਸਕੂਲ ''ਚ 7ਵੀਂ ਕਲਾਸ ''ਚ ਪੜ੍ਹਨ ਵਾਲੀ 12 ਸਾਲ ਦੀ ਅੰਜਲੀ ਨੇ। ਦੱਸਿਆ ਜਾ ਰਿਹਾ ਹੈ ਕਿ ਅੰਜਲੀ 11 ਮਈ ਤੋਂ ਐੱਨ. ਡੀ. ਟੀ. ਵੀ. ''ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ''ਦਿ ਵੁਆਇਜ਼ ਆਫ ਇੰਡੀਆ'' ''ਚ ਆਪਣੀ ਆਵਾਜ਼ ਦਾ ਜਾਦੂ ਬਿਖੇਰੇਗੀ। ਇਸ ਦੇ ਲਈ ਉਹ ਮੁੰਬਈ ਲਈ ਰਵਾਨਾ ਹੋ ਗਈ ਹੈ। ਜਾਣਕਾਰੀ ਮੁਤਾਬਕ ਅੰਜਲੀ ਦਾ ਪਰਿਵਾਰ ਛੋਟੇ ਜਿਹੇ ਪਿੰਡ ਧਵਾਲ ''ਚ ਰਹਿੰਦਾ ਹੈ। ਅੰਜਲੀ ਦੇ ਪਿਤਾ ਆਰ. ਸੀ. ਬੰਸਲ ਮੰਡੀ ''ਚ ਜ਼ਿਲਾ ਵੈਲਫੇਅਰ ਅਫਸਰ ਹਨ ਅਤੇ ਮਾਂ ਘਰੇਲੂ ਪਤਨੀ ਹੈ। ਪਿਤਾ ਆਰ. ਸੀ. ਬੰਸਲ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਲੋਕਾਂ ਦੀ ਤਰਜ ''ਤੇ ਬੱਚਿਆਂ ਨੂੰ ਨਿਜੀ ਸਕੂਲਾਂ ''ਚ ਪੜ੍ਹਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਬੱਚਿਆਂ ''ਚ ਪ੍ਰਤਿਭਾ ਅਤੇ ਪੜ੍ਹਨ ਦੀ ਲਗਨ ਹੋਵੇਂ ਤਾਂ ਮੁਕਾਮ ਕਿਸੇ ਵੀ ਸਕੂਲ ''ਚ ਹਾਸਲ ਕੀਤਾ ਜਾ ਸਕਦਾ ਹੈ। ਹਾਲਾਂਕਿ ਅੰਜਲੀ ਦੇ ਪਿਤਾ ਖੁਦ ਉਸ ਨੂੰ ਸੰਗੀਤ ਸਿਖਾਉਂਦੇ ਹਨ। ਅੱਜਕੱਲ੍ਹ ਉਹ ਪਿਤਾ ਨਾਲ ਕਲਾਸੀਕਲ ਸੰਗੀਤ ਦੀ ਸਿੱਖਿਆ ਲੈ ਰਹੀ ਸੀ। ਕਹਿੰਦੀ ਹੈ ਕਿ ਇਸ ਖੇਤਰ ''ਚ ਅੱਗੇ ਵੱਧਣ ਲਈ ਪਿਤਾ ਤੋਂ ਹੀ ਪ੍ਰੇਰਣਾ ਮਿਲੀ ਅਤੇ ਪਿਤਾ ਹੀ ਉਸ ਦੇ ਗੁਰੂ ਹਨ।
ਅੰਜਲੀ ਦੇ ਪਿਤਾ ਨੇ ਸਕੂਲ ਪ੍ਰਬੰਧਨ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਬੇਟੀ ਨੂੰ ਇਸ ਲਾਈਕ ਬਣਾਇਆ। ਉਹ ਕਹਿੰਦੇ ਹਨ ਕਿ ਅੰਜਲੀ ਸੰਗੀਤ ਦੇ ਖੇਤਰ ''ਚ ਹੀ ਆਪਣਾ ਇਕ ਵੱਖਰਾ ਮੁਕਾਮ ਬਣਾਏਗੀ। ਅੰਜਲੀ ਦਾ ਭਰਾ ਆਦਿਤਿਆ ਵੀ ਇਸ ਤੋਂ ਪਹਿਲਾਂ ਇੰਡੀਅਨ ਆਈਡਲ ''ਚ ਹਿੱਸਾ ਲੈ ਕੇ ਆਪਣਾ ਨਾਂ ਰੋਸ਼ਨ ਕਰ ਚੁੱਕਿਆ ਹੈ। ਦੂਜੇ ਪਾਸੇ ਰਾਵਮਾਪਾ ਬਰਮਾਣਾ ਦੇ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਨ ''ਚ ਅੰਜਲੀ ਦੀ ਇਸ ਕਾਮਯਾਬੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ। ਪ੍ਰਿੰਸੀਪਲ ਕੁਲਦੀਪ ਡੋਗਰਾ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਪੂਰਾ ਸਕੂਲ ਮਾਣ ਮਹਿਸੂਸ ਕਰ ਰਿਹਾ ਹੈ ਕਿ ਅੰਜਲੀ ਉਨ੍ਹਾਂ ਦੀ ਵਿਦਿਆਰਥਣ ਹੈ। ਮੁਕਾਬਲੇਬਾਜ਼ ''ਚ ਹਿੱਸਾ ਲੈਣ ਲਈ ਨਾਰਥ ਇੰਡੀਆ ਦੇ ਮੁਕਾਬਲੇਬਾਜ਼ਾਂ ਲਈ ਚੰਡੀਗੜ੍ਹ ''ਚ ਆਡੀਸ਼ਨ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਨਾਰਥ ਇੰਡੀਆ ਦੇ ਸੈਂਕੜੇਂ ਬੱਚਿਆਂ ਨੇ ਹਿੱਸਾ ਲਿਆ। ਇਹ ਆਡੀਸ਼ਨ 14 ਅਪ੍ਰੈਲ ਨੂੰ ਹੋਇਆ ਸੀ।