ਕੋਵਿਡ-19 ਟੀਕਾਕਰਨ: ਜੀਂਦ ’ਚ ਬੱਚਿਆਂ ਲਈ ਨਹੀਂ ਪਹੁੰਚੀ ਵੈਕਸੀਨ

03/16/2022 5:52:30 PM

ਜੀਂਦ (ਅਨਿਲ)– ਕੋਰੋਨਾ ਵਾਇਰਸ ਤੋਂ ਬਚਾਅ ਲਈ ਅੱਜ ਤੋਂ 12 ਤੋਂ 14 ਸਾਲ ਦੇ ਬੱਚਿਆਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਪਰ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਬੱਚੇ ਇਸ ਸਹੂਲਤ ਤੋਂ ਅੱਜ ਵਾਂਝੇ ਰਹੇ ਕਿਉਂਕਿ ਪਹਿਲੇ ਦਿਨ ਬੱਚਿਆਂ ਲਈ ਵੈਕਸੀਨ ਨਹੀਂ ਪਹੁੰਚੀ। ਜੀਂਦ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਅਧੂਰੀਆਂ ਤਿਆਰੀਆਂ ਨਜ਼ਰ ਆਈਆਂ।

ਇਹ ਵੀ ਪੜ੍ਹੋ : PM ਮੋਦੀ ਬੋਲੇ- ਅੱਜ ਮਹੱਤਵਪੂਰਨ ਦਿਨ,12 ਤੋਂ 14 ਸਾਲ ਦੇ ਬੱਚਿਆਂ ਨੂੰ ਜ਼ਰੂਰ ਲਗਵਾਓ ਕੋਰੋਨਾ ਵੈਕਸੀਨ

ਨੋਡਲ ਅਧਿਕਾਰੀ ਨੇ ਇਸ ਨੂੰ ਲੈ ਕੇ ਦੱਸਿਆ ਕਿ ਸ਼ਾਮ ਤਕ ਜ਼ਿਲ੍ਹੇ ’ਚ ਵੈਕਸੀਨ ਪਹੁੰਚ ਜਾਵੇਗੀ। ਨਾਲ ਹੀ ਕੱਲ ਤੋਂ ਵੈਕਸੀਨ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਮਾਧਿਅਮ ਤੋਂ ਬੱਚਿਆਂ ਨੂੰ ਵੈਕਸੀਨ ਲਾਈ ਜਾਵੇਗੀ। ਇਸ ਤੋਂ ਇਲਾਵਾ 60 ਸਾਲ ਦੀ ਉਮਰ ਤੋਂ ਉੱਪਰ ਦੇ ਬਜ਼ੁਰਗਾਂ ਲਈ ਬੂਸਟਰ ਡੋਜ਼ ਵੀ ਕੱਲ ਤੋਂ ਲੱਗਣੀ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ’ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੈਕਸੀਨ ਲਾਈ ਜਾਵੇਗੀ।

ਦੱਸ ਦੇਈਏ ਕਿ ਰਾਸ਼ਟਰੀ ਟੀਕਾਕਰਨ ਦਿਵਸ ਮੌਕੇ ਬੁੱਧਵਾਰ ਯਾਨੀ ਕਿ ਅੱਜ ਤੋਂ ਦੇਸ਼ ਭਰ ’ਚ 12 ਤੋਂ 14 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਇਸ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਹੈਦਰਾਬਾਦ ਸਥਿਤ ਬਾਇਓਲੌਜੀਕਲ-ਈ ਵਲੋਂ ਵਿਕਸਿਤ ਕੋਰਬਵੈਕਸ ਟੀਕਾ ਲਾਇਆ ਜਾਵੇਗਾ।


Tanu

Content Editor

Related News