ਅਮਰੀਕਾ 30,000 ਕਾਮਿਆਂ ਲਈ ਖੋਲੇਗਾ ਆਪਣੇ ਦਰਵਾਜ਼ੇ
Tuesday, May 07, 2019 - 06:49 PM (IST)

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਸਤੰਬਰ ਦੇ ਆਖਿਰ 'ਚ ਕੁਝ ਅਸਥਾਈ ਕਾਰਜਾਂ ਲਈ 30,000 ਅਤੇ ਵਿਦੇਸ਼ੀ ਕਾਮਿਆਂ ਨੂੰ ਵੀਜ਼ਾ ਉਪਲਬੱਧ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। ਯੋਜਨਾ ਦਾ ਵੇਰਵਾ ਮਸੌਦਾ ਨਿਯਮ 'ਚ ਹੈ। ਇਸ ਨਾਲ ਮੱਛੀ ਪਾਲਣ, ਲੱਕੜੀ ਨਾਲ ਜੁੜੇ ਕਾਰਜ ਕਰਾਉਣ ਵਾਲੀਆਂ ਕੰਪਨੀਆਂ, ਹੋਟਲਾਂ ਨੂੰ ਫਾਇਦਾ ਹੋਵੇਗਾ। ਇਹ ਸਾਰੇ ਕੰਮ ਅਸਥਾਈ ਕੁਦਰਤ ਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਐੱਚ-2ਬੀ ਵੀਜ਼ਾ ਸਿਰਫ ਉਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤਾ ਜਾਵੇਗਾ ਕਿ ਜਿਨ੍ਹਾਂ ਕੋਲ ਪਿਛਲੇ 3 ਵਿੱਤ ਸਾਲਾਂ 'ਚ ਵੀਜ਼ਾ ਰਿਹਾ ਹੋਵੇਗਾ। ਕਈ ਵੀਜ਼ਾ ਧਾਰਕਾਂ ਨੂੰ ਉਨ੍ਹਾਂ ਦੇ ਨਿਯੁਕਤਾ ਹਰ ਸਾਲ ਕੰਮ 'ਤੇ ਵਾਪਸ ਲੈ ਆਉਂਦੇ ਸਨ। ਫੈਡਰਲ ਰਜਿਸਟਰ 'ਚ ਅਸਥਾਈ ਨਿਯਮ ਦੇ ਪ੍ਰਕਾਸ਼ਨ ਤੋਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਕਾਮਿਆਂ ਵੱਲੋਂ ਨਿਯੁਕਤਾ ਤੋਂ ਅਰਜ਼ੀ ਲੈਣਾ ਸ਼ੁਰੂ ਕਰੇਗਾ। ਬੁੱਧਵਾਰ ਨੂੰ ਇਸ ਸਬੰਧ 'ਚ ਨਿਯਮ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ। ਮਜ਼ਬੂਤ ਅਰਥਵਿਵਸਥਾ 'ਚ ਨਿਯੁਕਤਾਵਾਂ ਲਈ ਕਾਮਿਆਂ ਦੀ ਭਾਲ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਅਤੇ ਹਰੇਕ ਵਿੱਤ ਸਾਲ 'ਚ 66,000 ਸੀਜ਼ਨਲ ਜਾਂ ਮੌਸਮੀ ਵੀਜ਼ਾ ਦੀ ਗਿਣਤੀ ਤੈਅ ਕੀਤੀ ਗਈ ਹੈ।