ਕੋਰੋਨਾ ਦੀ ਤੀਜੀ ਲਹਿਰ ਆਏਗੀ ਜ਼ਰੂਰ ਪਰ ਸਮੇਂ ਦਾ ਅਨੁਮਾਨ ਨਹੀਂ : ਕੇਂਦਰ

Thursday, May 06, 2021 - 05:11 AM (IST)

ਕੋਰੋਨਾ ਦੀ ਤੀਜੀ ਲਹਿਰ ਆਏਗੀ ਜ਼ਰੂਰ ਪਰ ਸਮੇਂ ਦਾ ਅਨੁਮਾਨ ਨਹੀਂ : ਕੇਂਦਰ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਬੁੱਧਵਾਰ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਜ਼ਰੂਰ ਆਵੇਗੀ। ਇਹ ਕਦੋਂ ਆਏਗੀ, ਇਸ ਬਾਰੇ ਸਮਾਂ ਹੱਦ ਦਾ ਪੇਸ਼ਗੀ ਅਨੁਮਾਨ ਅਜੇ ਨਹੀਂ ਲਾਇਆ ਜਾ ਸਕਦਾ।

ਕੇਂਦਰ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਕੇ. ਵਿਜੇ ਰਾਘਵਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਇਰਸ ਦੇ ਉੱਚ ਪੱਧਰ ਦੇ ਪਸਾਰ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਤੀਜੀ ਲਹਿਰ ਦਾ ਆਉਣਾ ਯਕੀਨੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਲਹਿਰ ਕਦੋਂ ਆਏਗੀ ਅਤੇ ਕਿਸ ਪੱਧਰ ਦੀ ਹੋਵੇਗੀ। ਸਾਨੂੰ ਨਵੀਆਂ ਲਹਿਰਾਂ ਲਈ ਤਿਆਰ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ- ਇਸ ਪਿੰਡ 'ਚ 10 ਦਿਨਾਂ 'ਚ ਹੋਈ 40 ਲੋਕਾਂ ਦੀ ਮੌਤ, ਵਜ੍ਹਾ ਕੋਰੋਨਾ ਜਾਂ ਫਿਰ ਕੁੱਝ ਹੋਰ                                    

ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਰੋਨਾ ਤੋਂ ਪੀੜਤ ਹੋ ਕੇ ਘਰਾਂ ਵਿਚ ਇਕਾਂਤਵਾਸ ਵਿਚ ਰਹਿ ਰਹੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਸਲਾਹ-ਮਸ਼ਵਰੇ ਦੇਣ ਲਈ ਅੱਗੇ ਆਉਣ। ਸਾਨੂੰ ਕੋਵਿਡ ਸਬੰਧੀ ਢੁਕਵਾਂ ਰਵੱਈਆ ਅਪਣਉਣਾ ਚਾਹੀਦਾ ਹੈ। ਇਸ ਵਿਚ ਮਾਸਕ ਲਾਉਣਾ, ਦੂਰੀ ਬਣਾਉਣੀ, ਹੱਥ ਸਾਫ ਰੱਖਣੇ ਅਤੇ ਗੈਰ-ਜ਼ਰੂਰੀ ਮੁਲਾਕਾਤਾਂ ਨਾ ਕਰਨਾ ਮੁੱਖ ਹੈ। ਘਰ ਵਿਚ ਰਹਿਣਾ ਵੀ ਕੋਰੋਨਾ ਤੋਂ ਬਚਾਅ ਦਾ ਇਕ ਵਧੀਆ ਢੰਗ ਹੈ।

ਇਹ ਵੀ ਪੜ੍ਹੋ- ਇਸ ਮੰਦਰ ‘ਚ ਮੁਫਤ ਮਿਲ ਰਹੀ ਆਕਸੀਜਨ, ਹਰ ਦਿਨ 50-60 ਸਿਲੰਡਰ ਲੈ ਜਾ ਰਹੇ ਲੋਕ

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਬੀਮਾਰੀ ਪਸ਼ੂਆਂ ਰਾਹੀਂ ਨਹੀਂ ਫੈਲ ਰਹੀ। ਇਸ ਦਾ ਪਸਾਰ ਮਨੁੱਖ ਤੋਂ ਮਨੁੱਖ ਨੂੰ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਵਿਦੇਸ਼ਾਂ ਤੋਂ ਆ ਰਹੀ ਮਦਦ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਦੇ ਇਕ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ। ਸਾਡੀ ਤਕਨੀਕੀ ਇਕਾਈ ਨੇ ਇਹ ਵੇਖਣ ਲਈ ਦਿਸ਼ਾ-ਨਿਰਦੇਸ਼ ਬਣਾਏ ਹਨ ਕਿ ਕਿਹੜੇ ਉਪਕਰਨ ਕਿਸ ਹਸਪਤਾਲ ਲਈ ਢੁਕਵੇਂ ਹੋਣਗੇ।

 ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News