ਭਾਰਤ ’ਚ ਵੱਧਣ ਲੱਗੀ ਓਮੀਕਰੋਨ ਦੀ ਦਹਿਸ਼ਤ, ਫਰਵਰੀ ’ਚ ਆ ਸਕਦੀ ਹੈ ‘ਤੀਜੀ ਲਹਿਰ’

Tuesday, Dec 07, 2021 - 12:50 PM (IST)

ਭਾਰਤ ’ਚ ਵੱਧਣ ਲੱਗੀ ਓਮੀਕਰੋਨ ਦੀ ਦਹਿਸ਼ਤ, ਫਰਵਰੀ ’ਚ ਆ ਸਕਦੀ ਹੈ ‘ਤੀਜੀ ਲਹਿਰ’

ਮੁੰਬਈ (ਭਾਸ਼ਾ)— ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੀ ਦਹਿਸ਼ਤ ਭਾਰਤ ’ਚ ਵੀ ਵੱਧਣ ਲੱਗੀ ਹੈ। ਹੌਲੀ-ਹੌਲੀ ਇਹ ਵਾਇਰਸ ਭਾਰਤ ’ਚ ਆਪਣੇ ਪੈਰ ਪਸਾਰ ਰਿਹਾ ਹੈ। ਓਮੀਕਰੋਨ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਫਰਵਰੀ ’ਚ ਸਿਖਰ ’ਤੇ ਪਹੁੰਚ ਸਕਦੀ ਹੈ, ਜਦੋਂ ਦੇਸ਼ ’ਚ ਰੋਜ਼ਾਨਾ 1 ਤੋਂ ਡੇਢ ਲੱਖ ਤੱਕ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਗੱਲ ਕੋਵਿਡ-19 ਦੇ ਗਣਿਤ ਅਨੁਮਾਨ ’ਚ ਸ਼ਾਮਲ ਭਾਰਤੀ ਤਕਨਾਲੋਜੀ ਸੰਸਥਾ ਦੇ ਵਿਗਿਆਨਕ ਮਨਿੰਦਰ ਅਗਰਵਾਲ ਨੇ ਆਖੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅਨੁਮਾਨ ਵਿਚ ਓਮੀਕਰੋਨ ਰੂਪ ਨੂੰ ਇਕ ਕਾਰਕ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ। ਨਵੇਂ ਰੂਪ ਨਾਲ ਸਾਡਾ ਮੌਜੂਦਾ ਅਨੁਮਾਨ ਇਹ ਹੈ ਕਿ ਦੇਸ਼ ਵਿਚ ਫਰਵਰੀ ਤੱਕ ਤੀਜੀ ਲਹਿਰ ਆ ਸਕਦੀ ਹੈ ਪਰ ਇਹ ਦੂਜੀ ਲਹਿਰ ਤੋਂ ਹਲਕੀ ਹੋਵੇਗੀ।

ਇਹ ਵੀ ਪੜ੍ਹੋ:  ਓਮੀਕਰੋਨ ਦਾ ਖ਼ੌਫ; ਚਾਰਟਰ ਜਹਾਜ਼ ਬੁੱਕ ਕਰਵਾ ਕੇ ਵਿਦੇਸ਼ਾਂ ’ਚ ਬੂਸਟਰ ਡੋਜ਼ ਲਗਵਾਉਣ ਜਾ ਰਹੇ ਅਮੀਰ ਲੋਕ

ਅਗਰਵਾਲ ਮੁਤਾਬਕ ਹੁਣ ਤੱਕ ਅਸੀਂ ਵੇਖਿਆ ਕਿ ਓਮੀਕਰੋਨ ਤੋਂ ਹੋਣ ਵਾਲੇ ਇਨਫੈਕਸ਼ਨ ਦੀ ਗੰਭੀਰਤਾ ਡੈਲਟਾ ਰੂਪ ਵਾਂਗ ਨਹੀਂ ਹੈ। ਦੱਖਣੀ ਅਫ਼ਰੀਕਾ ’ਚ ਵਾਇਰਸ ਕਾਰਨ ਹਸਪਤਾਲ ’ਚ ਦਾਖ਼ਲ ਹੋਣ ਵਾਲਿਆਂ ਦੀ ਦਰ ਵਿਚ ਵਾਧਾ ਨਹੀਂ ਨਜ਼ਰ ਆਇਆ ਹੈ। ਵਾਇਰਸ ਅਤੇ ਹਸਪਤਾਲ ’ਚ ਦਾਖ਼ਲ ਹੋਣ ਦੀ ਦਰ ਬਾਰੇ ਨਵਾਂ ਅੰਕੜਾ ਸਥਿਤੀ ਦੀ ਵਧੇਰੇ ਸਪੱਸ਼ਟ ਤਸਵੀਰ ਦੇਵੇਗਾ। ਅਗਰਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਾਇਰਸ ਦਾ ਨਵਾਂ ਰੂਪ ਡੈਲਟਾ ਵਰਗਾ ਨਹੀਂ ਹੈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਦੱਖਣੀ ਅਫਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਸਾਹਮਣੇ ਆਏ ਕੋਵਿਡ ਦੇ ਨਵੇਂ ਰੂਪ ਨੂੰ 26 ਨਵੰਬਰ ਨੂੰ ਓਮੀਕਰੋਨ ਨਾਂ ਦਿੱਤਾ ਸੀ। ਉਸ ਨੇ ਓਮੀਕਰੋਨ ਨੂੰ ਚਿੰਤਾ ਪੈਦਾ ਕਰਨ ਵਾਲਾ ਰੂਪ ਵੀ ਦੱਸਿਆ ਸੀ। ਭਾਰਤ ਵਿਚ ਓਮੀਕਰੋਨ ਦੇ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋਭਾਰਤ ਤੇ ਰੂਸ ਵਿਚਾਲੇ ‘AK-203 ਰਾਈਫ਼ਲ’ ਸੌਦੇ ’ਤੇ ਲੱਗੀ ਮੋਹਰ, ਰੱਖਿਆ ਮੰਤਰੀਆਂ ਨੇ ਕੀਤੇ ਦਸਤਖ਼ਤ

ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News