ITI ਸ਼ਾਹਪੁਰ ''ਚ ਸ਼ੁਰੂ ਹੋਇਆ ਪ੍ਰਦੇਸ਼ ਦਾ ਪਹਿਲਾ ਡਰੋਨ ਸਕੂਲ, CM ਜੈਰਾਮ ਨੇ ਕੀਤਾ ਉਦਘਾਟਨ

03/13/2022 12:53:43 PM

ਧਰਮਸ਼ਾਲਾ (ਭਾਸ਼ਾ)- ਕਾਂਗੜਾ ਦੇ ਇਕ ਦਿਨ ਦੌਰੇ 'ਤੇ ਸ਼ਾਹਪੁਰ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਦੇਸ਼ ਦੀ ਪਹਿਲੀ ਅਤੇ ਵੱਡੀ ਆਈ.ਟੀ.ਆਈ. ਸ਼ਾਹਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਦੇਸ਼ ਦੇ ਪਹਿਲੇ ਡਰੋਨ ਸਕੂਲ ਦਾ ਵੀ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ ਯਾਨੀ ਹੁਣ ਸਾਨੂੰ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਿੱਖਿਆ ਦੇ ਪੱਧਰ ਨੂੰ ਵਧਾਉਣਾ ਹੋਵੇਗਾ ਅਤੇ ਉਸ ਦਿਸ਼ਾ 'ਚ ਨਵੇਂ ਕਦਮ ਚੁਕਣੇ ਹੋਣਗੇ। ਡਰੋਨ ਸਕੂਲ ਇਸ ਦਿਸ਼ਾ 'ਚ ਚੁਕਿਆ ਗਿਆ ਆਪਣੇ ਆਪ 'ਚ ਹੀ ਇਕ ਸਹੀ ਕਦਮ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਸ਼ਾਹਪੁਰ ਆਈ.ਟੀ.ਆਈ. 'ਚ ਖੋਲ੍ਹਿਆ ਗਿਆ ਡਰੋਨ ਸੈਂਟਰ ਤਾਂ ਇਕ ਸ਼ੁਰੂਆਤ ਹੈ, ਜਦੋਂ ਕਿ ਪ੍ਰਦੇਸ਼ ਭਰ 'ਚ ਸ਼ੁਰੂਆਤੀ ਪੱਧਰ 'ਤੇ ਕਰੀਬ 4 ਅਜਿਹੇ ਹੀ ਡਰੋਨ ਸੈਂਟਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਡਰੋਨ ਤਕਨਾਲੋਜੀ ਦੀ ਬਦੌਲਤ ਅਸੀਂ ਖੇਤੀ, ਸਿਹਤ ਅਤੇ ਮਾਲੀਆ ਦੇ ਖੇਤਰ 'ਚ ਉੱਨਤੀ ਅਤੇ ਤਰੱਕੀ ਕਰ ਸਕਾਂਗੇ। ਜੇਕਰ ਡਰੋਨ ਸੈਂਟਰ 'ਚ ਆ ਕੇ ਬੱਚੇ ਡਰੋਨ ਤਕਨਾਲੋਜੀ ਦੀ ਸਿੱਖਿਆ ਹਾਸਲ ਕਰਦੇ ਹਨ ਤਾਂ ਉਨ੍ਹਾਂ ਬੱਚਿਆਂ ਲਈ ਭਵਿੱਖ 'ਚ ਕਈ ਦਿਸ਼ਾਵਾਂ ਰੁਜ਼ਗਾਰ ਲਈ ਖੁੱਲ੍ਹੀਆਂ ਰਹਿਣਗੀਆਂ। 

ਦੱਸਣਯੋਗ ਹੈ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੀ ਨਿੱਜੀ ਜਾਂ ਸਰਕਾਰੀ ਪੱਧਰ 'ਤੇ ਡਰੋਨ ਤਕਨਾਲੋਜੀ ਦਾ ਇਸਤੇਮਾਲ ਹੁੰਦਾ ਹੈ ਅਤੇ ਡਰੋਨ ਸੰਚਾਲਕ ਕੋਲ ਜੇਕਰ ਇਸ ਤਕਨਾਲੋਜੀ ਨੂੰ ਪ੍ਰਯੋਗ ਕਰਨ ਲਈ ਲਾਇਸੈਂਸ ਨਹੀਂ ਹੋਵੇਗਾ ਤਾਂ ਉਨ੍ਹਾਂ ਨੂੰ ਕੇਂਦਰੀ ਹਵਾਬਾਜ਼ੀ ਅਥਾਰਟੀ ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਉਨ੍ਹਾਂ  ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ, ਅਜਿਹੇ 'ਚ ਭਵਿੱਖ 'ਚ ਇਸ ਤਰ੍ਹਾਂ ਦੇ ਡਰੋਨ ਸਕੂਲ ਹੀ ਲੋਕਾਂ ਲਈ ਮਦਦਗਾਰ ਸਾਬਿਤ ਹੋਣਗੇ, ਜਿੱਥੋਂ ਬੱਚੇ ਨਾ ਸਿਰਫ਼ ਡਰੋਨ ਦੀ ਸਿਖਲਾਈ ਹਾਸਲ ਕਰ ਸਕਣਗੇ, ਸਗੋਂ ਉਨ੍ਹਾਂ ਨੂੰ ਲਾਇਸੈਂਸ ਵੀ ਮਿਲ ਜਾਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਈ.ਟੀ.ਆਈ. ਸ਼ਾਹਪੁਰ ਅਤੇ ਸ਼ਾਹਪੁਰ ਦੇ ਲੋਕਾਂ ਨੂੰ ਪ੍ਰਦੇਸ਼ ਦਾ ਪਹਿਲਾ ਡਰੋਨ ਸਕੂਲ ਖੁੱਲ੍ਹਣ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ।


DIsha

Content Editor

Related News