ਦਿੱਲੀ 'ਚ ਸਿਰਫ ਆਰ.ਐੱਸ.ਐੱਸ ਲਈ ਥਾਂ:ਰਾਹੁਲ ਗਾਂਧੀ

Wednesday, Aug 29, 2018 - 01:02 PM (IST)

ਦਿੱਲੀ 'ਚ ਸਿਰਫ ਆਰ.ਐੱਸ.ਐੱਸ ਲਈ ਥਾਂ:ਰਾਹੁਲ ਗਾਂਧੀ

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ 'ਚ ਪੰਜ ਮਨੁੱਖੀ ਅਧਿਕਾਰ ਕਾਰਜ ਕਰਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਦੀ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ (ਰਾਜਗ) ਸਰਕਾਰ 'ਤੇ ਹਮਲੇ ਕਰਦੇ ਹੋਏ ਕਿਹਾ ਕਿ ਦੇਸ਼ 'ਚ ਸਿਰਫ ਇਕ ਹੀ ਐੱਨ.ਜੀ.ਓ ਹੈ ਅਤੇ ਉਹ ਰਾਸ਼ਟਰੀ ਸੇਵਕ ਸੰਘ ਹੈ। ਗਾਂਧੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਦੀ ਗ੍ਰਿਫਤਾਰੀ ਮੌਜੂਦਾ ਕੇਂਦਰ ਸਰਕਾਰ ਨੇ 'ਨਿਊ ਇੰਡੀਆ' ਦੀ ਵਿਆਖਿਆ ਹੈ।

ਉਨ੍ਹਾਂ ਨੇ ਟਵੀਟ ਕੀਤਾ,''ਭਾਰਤ 'ਚ ਸਿਰਫ ਇਕ ਐੱਨ.ਜੀ.ਓ. ਦੇ ਲਈ ਥਾਂ ਹੈ ਅਤੇ ਉਹ ਹੈ ਆਰ.ਐੱਸ.ਐੱਸ। ਸਾਰੇ ਐੱਨ.ਜੀ.ਓ ਨੂੰ ਬੰਦ ਕਰ ਦਿਓ। ਜੇਲਾਂ 'ਚ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਨੂੰ ਭਰ ਦਿਓ ਅਤੇ ਫਰਿਆਦ ਕਰਨ ਵਾਲਿਆਂ ਨੂੰ ਛੂਟ ਕਰ ਦਿਓ। ਨਿਊ ਇੰਡੀਆਂ 'ਚ ਸੁਆਗਤ।''

ਮੰਗਲਵਾਰ ਨੂੰ ਪੰਜ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਨੂੰ ਮਾਇਓਵਾਦਿਆਂ ਨਾਲ ਸੰਬੰਧ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਸ ਦੋਸ਼ 'ਚ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ 'ਚੋਂ ਮਾਇਓਵਾਦੀ ਵਿਚਾਰਧਾਰਾ ਦੇ ਵਰਵਰਾ ਰਾਵ, ਅਧਿਵਕਤਾ ਸੁਧਾ ਭਾਰਦਵਾਜ, ਅਰੁਣ ਫੇਰਿਏਰਾ, ਗੌਤਮ ਨਵਲਖਾ ਅਤੇ ਗੋਂਜਾਲਵੇਜ ਸ਼ਾਮਲ ਹਨ। ਇਸ ਮਾਮਲੇ 'ਚ ਦਿੱਲੀ, ਗੋਆ, ਮੁੰਬਈ, ਰਾਂਚੀ ਅਤੇ ਹੈਦਰਾਬਾਦ 'ਚ ਛਾਪੇ ਮਾਰੇ ਗਏ ਹਨ।


Related News