ਕਰੀਮ ਲਾਲਾ ਅਤੇ ਇੰਦਰਾ ਗਾਂਧੀ ਦੀ ਮੁਲਾਕਾਤ ਦੀ ਅਸਲੀ ਕਹਾਣੀ !

Saturday, Jan 18, 2020 - 02:10 AM (IST)

ਕਰੀਮ ਲਾਲਾ ਅਤੇ ਇੰਦਰਾ ਗਾਂਧੀ ਦੀ ਮੁਲਾਕਾਤ ਦੀ ਅਸਲੀ ਕਹਾਣੀ !

ਮੁੰਬਈ – ਸ਼ਿਵ ਸੈਨਾ ਨੇਤਾ ਅਤੇ ‘ਸਾਮਨਾ’ ਦੇ ਸੰਪਾਦਕ ਸੰਜੇ ਰਾਊਤ ਵਲੋਂ ਦਿੱਤੇ ਗਏ ਇਸ ਬਿਆਨ ਕਾਰਣ ਵਿਵਾਦ ਪੈਦਾ ਹੋ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 70 ਅਤੇ 80 ਦੇ ਦਹਾਕੇ ਦੇ ਅੰਡਰਵਰਲਡ ਡਾਨ ਕਰੀਮ ਲਾਲਾ ਨਾਲ ਮੁਲਾਕਾਤਾਂ ਕਰਦੀ ਸੀ। ਇਕ ਟੀ. ਵੀ. ਚੈਨਲ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਵਾਂ ਵਿਚਾਲੇ ਸਿਰਫ ਇਕ ਮੁਲਾਕਾਤ ਹੋਈ ਸੀ ਅਤੇ ਉਹ ਵੀ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਚ ਜਿਥੇ ਪਦਮ ਪੁਰਸਕਾਰ ਦਿੱਤੇ ਜਾ ਰਹੇ ਸਨ।

ਇਹ 1973 ਦੀ ਗੱਲ ਹੈ ਜਦੋਂ ਮਸ਼ਹੂਰ ਲੇਖਕ,ਅਭਿਨੇਤਾ ਅਤੇ ਕਵੀ ਹਰਿੰਦਰਨਾਥ ਚਟੋਪਾਧਿਆਏ ਨੂੰ ਪਦਮ ਭੂਸ਼ਨ ਪੁਰਸਕਾਰ ਦਿੱਤਾ ਜਾਣਾ ਸੀ। ਜਦੋਂ ਚਟੋਪਾਧਿਆਏ ਇਹ ਪੁਰਸਕਾਰ ਲੈਣ ਦਿੱਲੀ ਜਾ ਰਹੇ ਸਨ ਤਾਂ ਕਰੀਮ ਲਾਲ ਨੇ ਉਨ੍ਹਾਂ ਨੂੰ ਗੁਜਾਰਿਸ਼ ਕੀਤੀ ਕਿ ਉਹਵੀ ਰਾਸ਼ਟਰਪਤੀ ਭਵਨ ਦੇਖਣਾ ਚਾਹੁੰਦੇ ਹਨ ਅਤੇ ਉਸਨੇ ਨਾਲ ਚੱਲਣ ਦੀ ਅਪੀਲ ਕੀਤੀ। ਇਸ ’ਤੇ ਚਟੋਪਾਧਿਆਏ ਉਸਨੂੰ ਨਾਲ ਲੈ ਗਏ। ਦਿੱਲੀ ਵਿਚ ਪਦਮ ਪੁਰਸਕਾਰ ਸਮਾਰੋਹ ਦੌਰਾਨ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਮੌਜੂਦ ਸੀ। ਸਮਾਰੋਹ ਤੋਂ ਬਾਅਦ ਜਦੋਂ ਲੋਕ ਆਪਸ ਵਿਚ ਮਿਲ ਰਹੇ ਸਨ ਤਾਂ ਉਸੇ ਦੌਰਾਨ ਕਰੀਮ ਲਾਲਾ ਨੇ ਇੰਦਰਾ ਗਾਂਧੀ ਨਾਲ ਮੁਲਾਕਾਤਕੀਤੀ ਅਤੇ ਉਨ੍ਹਾਂ ਨਾਲ ਇਕ ਤਸਵੀਰ ਵੀ ਖਿਚਵਾਈ। ਇਹ ਉਹੀ ਫੋਟੋ ਸੀ ਜੋ 47 ਸਾਲ ਬਾਅਦ ਵਾਇਰਲ ਹੋਈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਚ ਇੰਦਰਾ ਗਾਂਧੀ ਦੇ ਨਾਲ ਹੋਈ ਕਰੀਮ ਲਾਲਾ ਦੀ ਇਸ ਮਲਾਕਾਤ ਤੋਂ ਇਲਾਵਾ ਕੋਈ ਦੂਸਰੀ ਮੁਲਾਕਾਤ ਦੋਵਾਂ ਵਿਚਾਲੇ ਮੁੰਬਈ ਅੰਡਰਵਰਲਡ ਦੇ ਇਤਿਹਾਸ ਵਿਚ ਦਰਜ ਨਹੀਂ ਹੈ।


author

Inder Prajapati

Content Editor

Related News