RBI ਨੇ 6 ਸਰਕਾਰੀ ਬੈਂਕਾਂ ਨੂੰ ਇਸ ਸੂਚੀ ਤੋਂ ਕੱਢਿਆ ਬਾਹਰ, ਇਸ ਕਾਰਨ ਲਿਆ ਫ਼ੈਸਲਾ

Friday, Oct 02, 2020 - 06:47 PM (IST)

RBI ਨੇ 6 ਸਰਕਾਰੀ ਬੈਂਕਾਂ ਨੂੰ ਇਸ ਸੂਚੀ ਤੋਂ ਕੱਢਿਆ ਬਾਹਰ, ਇਸ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ ਨੇ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਅਲਾਹਾਬਾਦ ਬੈਂਕ ਸਣੇ ਛੇ ਸਰਕਾਰੀ ਬੈਂਕਾਂ ਨੂੰ ਆਰ.ਬੀ.ਆਈ. ਐਕਟ ਦੀ ਦੂਜੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਇਸਦਾ ਮਤਲਬ ਹੈ ਕਿ ਹੁਣ ਆਰ.ਬੀ.ਆਈ. ਦੇ ਨਿਯਮ ਇਨ੍ਹਾਂ ਬੈਂਕਾਂ 'ਤੇ ਲਾਗੂ ਨਹੀਂ ਹੋਣਗੇ। ਦਰਅਸਲ ਇਨ੍ਹÎਾਂ ਬੈਂਕÎਾਂ ਦਾ ਦੂਜੇ ਬੈਂਕਾਂ ਵਿਚ ਰਲੇਵਾਂ ਕਰ ਦਿੱਤਾ ਗਿਆ ਹੈ। ਇਸ ਲਈ ਇਨ੍ਹਾਂ ਬੈਂਕਾਂ ਦੇ ਨਾਮ ਹਟਾ ਦਿੱਤੇ ਗਏ ਹਨ। ਇਨ੍ਹਾਂ ਛੇ ਬੈਂਕਾਂ ਵਿਚ ਸਿੰਡੀਕੇਟ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਯੂਨਾਈਟਿਡ ਬੈਂਕ ਆਫ਼ ਇੰਡੀਆ, ਆਂਧਰਾ ਬੈਂਕ, ਕਾਰਪੋਰੇਸ਼ਨ ਬੈਂਕ ਅਤੇ ਅਲਾਹਾਬਾਦ ਬੈਂਕ ਸ਼ਾਮਲ ਹਨ। ਇਸ ਫੈਸਲੇ ਦਾ ਬੈਂਕ ਦੇ ਗਾਹਕਾਂ 'ਤੇ ਕੋਈ ਅਸਰ ਨਹੀਂ ਪਏਗਾ। ਕਿਉਂਕਿ ਰਲੇਵਾਂ ਹੋਣ ਤੋਂ ਬਾਅਦ ਇਨ੍ਹਾਂ ਬੈਂਕਾਂ ਦੇ ਖ਼ਾਤਾਧਾਰਕ ਰਲੇਂਵੇਂ ਵਾਲੇ ਬੈਂਕ ਦੇ ਗਾਹਕ ਬਣ ਚੁੱਕੇ  ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਕੇਂਦਰ ਸਰਕਾਰ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਯੋਜਨਾ ਅਨੁਸਾਰ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਵਿਚ ਮਿਲ ਗਏ ਹਨ। ਪੀ.ਐਨ.ਬੀ. ਰਲੇਵੇਂ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਬਣ ਗਿਆ ਹੈ। ਸਿੰਡੀਕੇਟ ਬੈਂਕ ਕੈਨਰਾ ਬੈਂਕ ਨਾਲ ਰਲ ਰਿਹਾ ਹੈ। ਇਲਾਹਾਬਾਦ ਬੈਂਕ ਇੰਡੀਅਨ ਬੈਂਕ ਵਿਚ ਰਲ ਜਾਵੇਗਾ। ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਯੂਨੀਅਨ ਬੈਂਕ ਆਫ਼ ਇੰਡੀਆ ਨਾ ਹੋ ਗਿਆ ਹੈ।

ਇਹ ਵੀ ਪੜ੍ਹੋ-  ਬਦਲ ਗਿਆ ਹੈ ਸੜਕ ਹਾਦਸੇ ਨਾਲ ਸੰਬੰਧਤ ਕਾਨੂੰਨ, ਮੌਤ 'ਤੇ ਕੰਪਨੀ ਦੇਵੇਗੀ ਜੁਰਮਾਨਾ ਤੇ ਮਦਦਗਾਰ ਨੂੰ 

ਸਿੰਡੀਕੇਟ ਬੈਂਕ 27 ਮਾਰਚ ਤੋਂ ਬੰਦ ਕਰ ਚੁੱਕਾ ਹੈ ਆਪਣਾ ਕਾਰੋਬਾਰ

ਰਿਜ਼ਰਵ ਬੈਂਕ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਇਹ ਦੱਸਿਆ ਗਿਆ ਹੈ ਕਿ ਸਿੰਡੀਕੇਟ ਬੈਂਕ ਨੂੰ  01 ਅਪ੍ਰੈਲ 2020 ਤੋਂ ਆਰ.ਬੀ.ਆਈ. ਐਕਟ 1934 ਦੇ ਦੂਜੇ ਸ਼ਡਿਊਲ ਤੋਂ ਬਾਹਰ ਕਰ ਦਿੱਤਾ ਗਿਆ ਹੈ, ਕਿਉਂਕਿ 27 ਮਾਰਚ 2020 ਦੀ ਨੋਟੀਫਿਕੇਸ਼ਨ ਅਨੁਸਾਰ ਇਸ ਦਾ ਬੈਂਕਿੰਗ ਕਾਰੋਬਾਰ 1 ਅਪ੍ਰੈਲ, 2020 ਤੋਂ ਬੰਦ ਕੀਤਾ ਗਿਆ ਹੈ।

ਰਿਜ਼ਰਵ ਬੈਂਕ ਆਫ ਇੰਡੀਆ ਨੇ ਹੋਰ ਪੰਜ ਜਨਤਕ ਖੇਤਰ ਦੇ ਬੈਂਕਾਂ ਦੇ ਸਬੰਧ ਵਿਚ ਵੀ ਇਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਐਕਟ ਦੀ ਦੂਜੀ ਸ਼ਡਿਊਲ ਵਿਚ ਸ਼ਾਮਲ ਬੈਂਕ ਨੂੰ ਅਨੁਸੂਚਿਤ ਵਪਾਰਕ ਬੈਂਕ (ਸ਼ਡਿਊਲਡ ਵਪਾਰਕ ਬੈਂਕ) ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਛੇ ਬੈਂਕਾਂ ਨੂੰ 1 ਅਪਰੈਲ ਤੋਂ ਜਨਤਕ ਖੇਤਰ ਦੇ ਹੋਰ ਬੈਂਕਾਂ ਵਿਚ ਮਿਲਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਇਸ ਸਾਲ ਮਹਿੰਗਾ ਅੰਡਾ ਤੇ ਚਿਕਨ ਖਾਣ ਲਈ ਰਹੋ ਤਿਆਰ , ਜਾਣੋ ਕਿਉਂ

ਓ.ਬੀ.ਸੀ. ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਮਿਲਾ ਦਿੱਤਾ ਗਿਆ ਹੈ। ਕੇਨਰਾ ਬੈਂਕ 'ਚ ਸਿੰਡੀਕੇਟ ਬੈਂਕ, ਆਂਧਰਾ ਬੈਂਕ ਦਾ ਰਲੇਵਾਂ ਕੀਤਾ ਗਿਆ ਹੈ। ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ ਇੰਡੀਆ 'ਚ ਰਲੇਵਾਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਨਾਲ ਮਿਲਾ ਦਿੱਤਾ ਗਿਆ ਹੈ। ਇਨ੍ਹਾਂ ਰਲੇਵੇਂ ਤੋਂ ਬਾਅਦ ਹੁਣ ਦੇਸ਼ ਵਿਚ ਸੱਤ ਵੱਡੇ ਅਤੇ ਪੰਜ ਛੋਟੇ ਸਰਕਾਰੀ ਬੈਂਕ ਹਨ। ਸਾਲ 2017 ਵਿਚ ਦੇਸ਼ ਵਿਚ ਕੁਲ 27 ਸਰਕਾਰੀ ਬੈਂਕ ਸਨ ਜੋ ਹੁਣ ਰਲੇਵੇਂ ਤੋਂ ਬਾਅਦ 12 ਰਹਿ ਗਏ ਹਨ।

ਇਹ ਵੀ ਪੜ੍ਹੋ- ਗਾਂਧੀ ਜੈਅੰਤੀ 2020: ਜਾਣੋ ਪਹਿਲੀ ਵਾਰ ਕਦੋਂ ਆਈ 'ਨੋਟ' 'ਤੇ ਮਹਾਤਮਾ ਗਾਂਧੀ ਦੀ ਤਸਵੀਰ


author

Harinder Kaur

Content Editor

Related News