JK : ਪੁਲਸ ਮੁਲਾਜ਼ਮ ਦਾ ਪੁੱਤਰ ਬਣਿਆ ਅੱਤਵਾਦੀ

Friday, Jun 22, 2018 - 10:53 AM (IST)

JK : ਪੁਲਸ ਮੁਲਾਜ਼ਮ ਦਾ ਪੁੱਤਰ ਬਣਿਆ ਅੱਤਵਾਦੀ

ਸ਼੍ਰੀਨਗਰ (ਮਜੀਦ)— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਇਕ ਹੋਰ ਨੌਜਵਾਨ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋ ਗਿਆ ਹੈ।  ਸੂਤਰਾਂ ਮੁਤਾਬਕ ਪੁਲਵਾਮਾ ਦੇ ਤਰਾਲ ਕਸਬੇ ਦਾ ਰਹਿਣ ਵਾਲਾ ਮੁਹੰਮਦ ਸ਼ਾਰਿਕ ਅੱਤਵਾਦੀ ਬਣ ਗਿਆ ਹੈ। 23 ਸਾਲਾ ਉਕਤ ਨੌਜਵਾਨ ਇਲਾਕੇ ਦੇ ਹਾਰੀ ਪਿੰਡ ਸਥਿਤ ਆਪਣੇ ਘਰ ਤੋਂ ਲਾਪਤਾ ਸੀ। ਉਸਦਾ ਪਿਤਾ ਜੋ ਪੁਲਸ ਮੁਲਾਜ਼ਮ ਹੈ, ਪੁਲਵਾਮਾ ਜ਼ਿਲੇ ਵਿਚ ਤਾਇਨਾਤ ਹੈ। ਨੌਜਵਾਨ ਨੇ ਬੰਦੂਕ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਹੈ। ਤਸਵੀਰ ਮੁਤਾਬਕ ਉਸ ਦਾ ਕੋਡ ਨਾਂ ਅਦੀਲ ਭਾਈ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਤਸਵੀਰ ਦੀ ਉਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਸਾਲ ਹੁਣ ਤੱਕ 85 ਦੇ ਲਗਭਗ ਨੌਜਵਾਨ ਅੱਤਵਾਦ ਵਿਚ ਸ਼ਾਮਲ ਹੋ ਚੁੱਕੇ ਹਨ।


Related News