ਮਿੰਟਾਂ 'ਚ ਢਹਿਢੇਰੀ ਹੋ ਗਿਆ 70 ਮੀਟਰ ਲੰਬਾ ਪੁਲ, ਭਾਰੀ ਮੀਂਹ ਮਚਾਉਣ ਲੱਗਾ ਤਬਾਹੀ

06/28/2024 12:25:21 AM

ਕਿਸ਼ਨਗੰਜ, (ਭਾਸ਼ਾ)- ਬਿਹਾਰ ਵਿਚ ਇਕ ਹਫ਼ਤੇ ਤੋਂ ਵੱਧ ਸਮੇਂ ਵਿਚ ਪੁਲ ਡਿੱਗਣ ਦੀ ਆਪਣੀ ਤਰ੍ਹਾਂ ਦੀ ਚੌਥੀ ਘਟਨਾ ਵਿਚ ਵੀਰਵਾਰ ਨੂੰ ਕਿਸ਼ਨਗੰਜ ਜ਼ਿਲੇ ਵਿਚ ਇਕ ਹੋਰ ਪੁਲ ਡਿੱਗ ਗਿਆ। ਕਿਸ਼ਨਗੰਜ ਦੇ ਜ਼ਿਲਾ ਮੈਜਿਸਟਰੇਟ ਤੁਸ਼ਾਰ ਸਿੰਗਲਾ ਨੇ ਦੱਸਿਆ ਕਿ ਬਹਾਦਰਗੰਜ ਬਲਾਕ ਵਿਚ ਸਥਿਤ ਇਹ ਪੁਲ 70 ਮੀਟਰ ਲੰਬਾ ਅਤੇ 12 ਮੀਟਰ ਚੌੜਾ ਸੀ।

ਇਹ ਵੀ ਪੜ੍ਹੋ- ਸਸਕਾਰ ਤੋਂ ਪਹਿਲਾਂ ਬੰਦਾ ਹੋਇਆ ਜ਼ਿੰਦਾ! ਧਾਹਾਂ ਮਾਰ ਰੋਂਦੇ ਪਰਿਵਾਰ ਤੋਂ ਨਹੀਂ ਸਾਂਭੀ ਜਾ ਰਹੀ ਖੁਸ਼ੀ

ਉਨ੍ਹਾਂ ਕਿਹਾ ਕਿ ਇਹ ਪੁਲ 2011 ’ਚ ਕਨਕਈ ਨਦੀ ਨੂੰ ਮਹਾਨੰਦਾ ਨਾਲ ਜੋੜਨ ਵਾਲੀ ਛੋਟੀ ਸਹਾਇਕ ਨਦੀ ਮੜਿਆ ’ਤੇ ਬਣਾਇਆ ਗਿਆ ਸੀ। ਨੇਪਾਲ ਦੇ ਕੈਚਮੈਂਟ ਖੇਤਰ ’ਚ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਸੀ। ਪੁਲ ਦਾ ਇਕ ਥੰਮ੍ਹ ਤੇਜ਼ ਰਫਤਾਰ ਪਾਣੀ ਦਾ ਸਾਹਮਣਾ ਨਹੀਂ ਕਰ ਸਕਿਆ।

ਸਿੰਗਲਾ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਬਿਹਾਰ ਵਿਚ ਪਿਛਲੇ ਹਫ਼ਤੇ ਅਰਰੀਆ, ਸੀਵਾਨ ਅਤੇ ਅਰਰੀਆ ਜ਼ਿਲਿਆਂ ਵਿਚ ਪੁਲ ਡਿੱਗਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ। ਪਿਛਲੇ ਕੁਝ ਸਾਲਾਂ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਸੂਬੇ ਵਿਚ ਸਰਕਾਰੀ ਉਸਾਰੀ ਕਾਰਜਾਂ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਫਿਰ ਆ ਗਿਆ ਖ਼ਤਰਨਾਕ ਵਾਇਰਸ, ਦੇਖ ਲਓ ਕਿਤੇ ਤੁਹਾਨੂੰ ਤਾਂ ਨਹੀਂ ਇਹ ਲੱਛਣ


Rakesh

Content Editor

Related News