ਸੌਖਾਲਾ ਨਹੀਂ ਹੈ ਟਿਕ ਟਾਕ ਵਰਗੇ ਸ਼ਾਰਟ ਵੀਡੀਓ ਐਪਸ ਦਾ ਰਾਹ
Saturday, Jul 04, 2020 - 01:24 PM (IST)

ਬੇਂਗਲੁਰੂ (ਇੰਟ.) : ਸਰਕਾਰ ਵਲੋਂ ਪ੍ਰਸਿੱਧ ਚੀਨੀ ਵੀਡੀਓ ਐਪ ਟਿਕ ਟਾਕ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੀ ਦੇਸ਼ 'ਚ ਟਿਕ ਟਾਕ ਦੀ ਤਰਜ਼ 'ਤੇ ਬਣੇ ਬੋਲੋ ਇੰਡੀਆ, ਮਿਤਰੋ, ਚਿੰਗਾਰੀ ਅਤੇ ਰੋਪੋਸੋ ਵਰਗੇ ਐਪਲੀਕੇਸ਼ਨਸ ਦੀ ਡਾਊਨਲੋਡ ਤੇਜ਼ੀ ਨਾਲ ਵਧੀ ਹੈ ਪਰ ਨਿਵੇਸ਼ਕਾਂ ਦੀ ਮੰਨੀਏ ਤਾਂ ਇਨ੍ਹਾਂ ਦੇਸੀ ਐਪਲੀਕੇਸ਼ਨਸ ਵੱਲੋਂ ਟਿਕ ਟਾਕ ਨੂੰ ਟੱਕਰ ਦੇਣਾ ਹਾਲੇ ਦੂਰ ਦੀ ਗੱਲ ਹੈ, ਕਿਉਂਕਿ ਐਪਲੀਕੇਸ਼ਨ ਦੇ ਡਾਊਨਲੋਡ ਵਧਣਾ ਇਸ ਜੰਗ ਦਾ ਪਹਿਲਾ ਕਦਮ ਹੈ ਅਤੇ ਯੂਜ਼ਰਸ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਣ, ਨਵਾਂ ਕੰਟੈਂਟ ਕ੍ਰਿਏਟ ਕਰਨ ਅਤੇ ਯੂਜ਼ਰਸ ਨੂੰ ਐਪਲੀਕੇਸ਼ਨਸ ਦੀ ਆਦਤ ਪਾਉਣ ਵਾਲਾ ਹੀ ਇਸ ਲੜਾਈ 'ਚ ਜੇਤੂ ਬਣ ਕੇ ਉਭਰ ਸਕਦਾ ਹੈ। ਇੰਡਸਟਰੀ ਦੇ ਅਨੁਮਾਨਾਂ ਮੁਤਾਬਕ ਸ਼ਾਰਟ ਵੀਡੀਓ ਐਪਲੀਕੇਸ਼ਨ ਲਈ 12 ਤੋਂ 15 ਫ਼ੀਸਦੀ ਦਾ ਰਿਟੈਂਸ਼ਨ ਚੰਗਾ ਮੰਨਿਆ ਜਾਂਦਾ ਹੈ। ਲਿਹਾਜਾ ਜੇਕਰ ਤੁਸੀਂ ਕੁਝ ਮਿਲੀਅਨ ਡਾਊਨਲੋਡ ਵਧਾ ਵੀ ਲਏ ਹਨ ਤਾਂ ਇਸ ਗਲਾ ਕੱਟ ਮੁਕਾਬਲੇਬਾਜ਼ੀ 'ਚ ਇਹ ਜ਼ਿਆਦਾ ਅਹਿਮੀਅਤ ਨਹੀਂ ਰੱਖਦੇ।
ਐਪਲੀਕੇਸ਼ਨਸ ਨੂੰ ਜ਼ਿਆਦਾ ਲੋਕਪ੍ਰਿਯ ਬਣਾਉਣ ਲਈ ਜਿਸ ਤਰ੍ਹਾਂ ਨਿਵੇਸ਼ ਦੀ ਲੋੜ ਹੁੰਦੀ ਹੈ, ਉਹ ਨਿਵੇਸ਼ ਇਨ੍ਹਾਂ 'ਚੋਂ ਜ਼ਿਆਦਾਤਰ ਐਪਲੀਕੇਸ਼ਨਸ ਨੂੰ ਨਹੀਂ ਮਿਲ ਸਕੇਗਾ, ਕਿਉਂਕਿ ਇਨ੍ਹਾਂ ਕੋਲ ਅਜਿਹੀ ਸਮਰੱਥਾ ਨਹੀਂ ਹੈ ਕਿ ਇਹ ਮਾਰਕਿਟ ਨਾਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਸਕਣ ਅਤੇ ਐਪਲੀਕੇਸ਼ਨਸ ਦਾ ਘੇਰਾ ਵਧਾ ਸਕਣ। ਸ਼ੇਅਰ ਚੈਟ ਅਤੇ ਰੋਪੋਸੋ 'ਚ ਨਿਵੇਸ਼ ਕਰਨ ਵਾਲੀ ਕੰਪਨੀ ਕੋਟੀਐਂਟ ਦੇ ਪਾਰਟਨਰ ਆਨੰਦ ਲੁਨੀਆ ਨੇ ਕਿਹਾ ਕਿ ਜਿਨ੍ਹਾਂ ਐਪਲੀਕੇਸ਼ਨਸ ਦੇ ਡਾਊਨਲੋਡ ਵੱਧ ਰਹੇ ਹਨ, ਇਨ੍ਹਾਂ 'ਚੋਂ 90 ਫ਼ੀਸਦੀ ਡਾਊਨਲੋਡ ਬੇਸ ਇਕ ਮਹੀਨੇ ਤੱਕ ਵੀ ਨਹੀਂ ਠਹਿਰ ਸਕੇਗਾ। ਟਿਕ ਟਾਕ ਵਰਗਾ ਐਪਲੀਕੇਸ਼ਨ ਬਣਾਉਣ ਲਈ ਨਾ ਸਿਰਫ ਵਿਸ਼ਵ ਪੱਧਰੀ ਇੰਜੀਨੀਅਰਿੰਗ ਸਮਰੱਥਾ ਦੀ ਲੋੜ ਹੈ ਸਗੋਂ ਲੱਖਾਂ ਡਾਲਰਸ 'ਚ ਬਣਨ ਵਾਲੇ ਰਿਕਮੈਂਡੇਸ਼ਨ ਇੰਜਣ ਨਾਲ ਮਾਰਕੀਟਿੰਗ ਲਈ ਵੀ ਕਰੋੜਾਂ ਰੁਪਏ ਦੀ ਲੋੜ ਹੋਵੇਗੀ।
ਸ਼ੇਅਰ ਚੈਟ ਅਤੇ ਰਹੀਓ ਟੀ. ਵੀ. 'ਚ ਨਿਵੇਸ਼ ਕਰਨ ਵਾਲੀ ਕੰਪਨੀ ਲਾਈਟ ਸਪੀਡ ਇੰਡੀਆ ਦੇ ਪਾਰਟਨਰ ਦੇਵ ਖਰੇ ਨੇ ਕਿਹਾ ਕਿ ਇਸ ਜੰਗ 'ਚ ਤੁਹਾਨੂੰ ਸਿਰਫ ਖੇਡਣ ਲਈ ਘੱਟ ਤੋਂ ਘੱਟ 50 ਤੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦੀ ਲੋੜ ਹੈ। ਹਾਲਾਂਕਿ ਇਸ 'ਚ ਦਾਖਲੇ ਲਈ ਤੁਸੀਂ ਘੱਟ ਪੈਸੇ ਨਾਲ ਵੀ ਕੰਮ ਚਲਾ ਸਕਦੇ ਹੋ ਪਰ ਇਥੇ ਨਿਵੇਸ਼ ਤੋਂ ਬਿਨਾਂ ਟਿਕੇ ਰਹਿਣਾ ਬਹੁਤ ਮੁਸ਼ਕਲ ਹੈ। ਤੁਹਾਨੂੰ ਬਾਜ਼ਾਰ 'ਚ ਹਜ਼ਾਰਾਂ ਸ਼ਰਤ ਵੀਡੀਓ ਐਪਲੀਕੇਸ਼ਨਸ ਮਿਲਣਗੇ ਪਰ ਬਾਜ਼ਾਰ 'ਚ ਆਪਣਾ ਰੁਤਬਾ ਕਾਇਮ ਕਰਨ ਲਈ ਤੁਹਾਨੂੰ ਤਕਨੀਕੀ ਸਮਰੱਥਾ ਦੇ ਨਾਲ-ਨਾਲ ਚੰਗੇ ਨਿਵੇਸ਼ਕਾਂ ਨੂੰ ਵੀ ਨਾਲ ਜੋੜਨਾ ਜ਼ਰੂਰੀ ਹੈ।
ਬੋਲੋ ਇੰਡੀਆ 'ਚ ਨਿਵੇਸ਼ ਕਰਨ ਵਾਲੇ ਆਹ ਵੈਂਚਰਸ ਦੇ ਪਾਰਟਨਰ ਅਮਿਤ ਕੁਮਾਰ ਨੇ ਕਿਹਾ ਕਿ ਕੁਝ ਭਾਰਤੀ ਐਪਲੀਕੇਸ਼ਨਸ ਸਰਵਰ ਤੋਂ ਇਲਾਵਾ ਸੁਰੱਖਿਆ ਅਤੇ ਬਗਸ ਵਰਗੀਆਂ ਦਿੱਕਤਾਂ ਦਾ ਵੀ ਸਾਹਮਣਾ ਕਰ ਰਹੀਆਂ ਹਨ। ਕਈ ਐਪਲੀਕੇਸ਼ਨਸ ਨਵੇਂ ਯੂਜ਼ਰਸ ਦਾ ਲੋਡ ਸਹਿਣ ਨਹੀਂ ਕਰ ਪਾ ਰਹੇ ਅਤੇ ਕ੍ਰੈਸ਼ ਹੋ ਰਹੇ ਹਨ। ਟਿਕ ਟਾਕ ਦੇ ਪੱਧਰ 'ਤੇ ਪਹੁੰਚਣ ਲਈ ਹਾਲੇ ਨਾ ਸਿਰਫ ਸਮਾਂ ਲੱਗੇਗਾ ਸਗੋਂ ਬਹੁਤ ਸਾਰੇ ਪੈਸਿਆਂ ਦੀ ਵੀ ਲੋੜ ਹੋਵੇਗੀ। ਜੇ ਤੁਸੀਂ ਯੂਜ਼ਰਸ ਨੂੰ ਬੰਨ੍ਹ ਕੇ ਰੱਖਣਾ ਚਾਹੁੰਦੇ ਹੋ ਤਾਂ ਤੁਹਾਡਾ ਐਪਲੀਕੇਸ਼ਨ ਯੂਜ਼ਰ ਫ੍ਰੈਂਡਲੀ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਆਉਣ ਵਾਲੇ ਲੋਕਾਂ 'ਚ ਸਬਰ ਦੀ ਕਮੀ ਹੁੰਦੀ ਹੈ। ਲਿਹਾਜਾ ਤੁਸੀਂ ਤਕਨੀਕੀ ਦਿੱਕਤ ਨੂੰ ਹਲਕੇ 'ਚ ਨਹੀਂ ਲੈ ਸਕੇ। ਵੈਲਿਊਏਸ਼ਨ ਦੇ ਲਿਹਾਜ ਨਾਲ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ ਅਪ ਬਾਈਟ ਡਾਂਸ ਨੇ ਟਿਕ ਟਾਕ 'ਚ ਨਿਵੇਸ਼ ਕੀਤਾ ਹੈ ਅਤੇ ਭਾਰਤ 'ਚ ਇਸ ਦੀ ਲਾਂਚਿੰਗ ਤੋਂ ਬਾਅਦ ਤੋਂ ਇਸ ਦੇ 60 ਕਰੋੜ ਡਾਊਨਲੋਡਸ ਹੋ ਗਏ ਹਨ ਅਤੇ ਯੂਜ਼ਰ ਰਿਟੈਂਸ਼ਨ ਦੀ ਚੁਣੌਤੀ ਇਸੇ ਡਾਟਾ ਤੋਂ ਦੇਖੀ ਜਾ ਸਕਦੀ ਹੈ।