ਭਾਰਤ ''ਚ ਫਸੇ ਨਾਗਰਿਕਾਂ ਦੀ ਵਾਪਸੀ ਲਈ 389 ਦਿਨ ਚੱਲਿਆ ਆਪ੍ਰੇਸ਼ਨ
Saturday, May 16, 2020 - 01:12 AM (IST)
ਨਵੀਂ ਦਿੱਲੀ (ਏਜੰਸੀ)- ਯੂ.ਕੇ. ਸਰਕਾਰ ਵਲੋਂ ਭਾਰਤ 'ਚ ਫਸੇ ਆਪਣੇ ਨਾਗਰਿਕਾਂ ਦੀ ਵਤਨ ਵਾਪਸੀ ਲਈ ਚਲਾਏ ਗਏ ਆਪ੍ਰੇਸ਼ਨ ਤਹਿਤ 64 ਸਪੈਸ਼ਲ ਚਾਰਟਿਡ ਫਲਾਈਟਸ ਰਾਹੀਂ 16,500 ਬ੍ਰਿਟਿਸ਼ ਨਾਗਰਿਕਾਂ ਨੂੰ ਯੂ.ਕੇ. ਵਾਪਸ ਬੁਲਾਇਆ ਗਿਆ ਹੈ। ਇਸ ਆਪ੍ਰੇਸ਼ਨ ਤਹਿਤ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਫਸੇ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਲਈ 38 ਦਿਨ ਤੱਕ ਫਲਾਈਟਸ ਯੂ.ਕੇ. ਲਈਆਂ ਜਾਂਦੀਆਂ ਰਹੀਆਂ।
ਕੋਰੋਨਾ ਸੰਕਟ ਵਿਚਾਲੇ ਵੱਡੀ ਗਿਣਤੀ ਵਿਚ ਯੂ.ਕੇ. ਦੇ ਨਾਗਰਿਕ ਵਿਦੇਸ਼ਾਂ 'ਚ ਫੱਸ ਗਏ ਸਨ ਅਤੇ ਇਨ੍ਹਾਂ ਵਿਚੋਂ ਤਕਰੀਬਨ ਚਾਰਟਿਡ ਫਲਾਈਟਸ ਰਾਹੀਂ ਵਾਪਸ ਲਿਆਂਦੇ ਗਏ 50 ਫੀਸਦੀ ਨਾਗਰਿਕ ਭਾਰਤ ਤੋਂ ਵਾਪਸ ਲਿਆਂਦੇ ਗਏ ਹਨ। ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ 500 ਕਰੂ ਮੈਂਬਰਸ ਦੇ ਨਾਲ-ਨਾਲ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਨਾਲ ਜੁੜੇ ਅਫਸਰ ਦਿਨ ਰਾਤ ਕੰਮ ਵਿਚ ਜੁਟੇ ਰਹੇ। ਇਸ ਦੌਰਾਨ ਮਣੀਪੁਰ ਦੇ ਇਕ ਪਿੰਡ ਵਿਚ ਫਸੇ ਬ੍ਰਿਟਿਸ਼ ਨਾਗਰਿਕ ਨੂੰ ਲਾਕ ਡਾਊਨ ਵਿਚਾਲੇ ਤਕਰੀਬਨ 2700 ਕਿਲੋ ਮੀਟਰ ਦੀ ਯਾਤਰਾ ਕਰਕੇ ਦਿੱਲੀ ਏਅਰਪੋਰਟ 'ਤੇ ਆਉਣਾ ਪਿਆ।
ਇੰਨੀਆਂ ਦਿੱਕਤਾਂ ਦੇ ਬਾਵਜੂਦ ਯੂ.ਕੇ. ਦੇ ਵਿਦੇਸ਼ ਮੰਤਰਾਲੇ ਦੇ ਅਫਸਰਾਂ ਨੇ ਵਿਦੇਸ਼ ਮੰਤਰਾਲਾ ਨਾਲ ਮਿਲ ਕੇ ਸਥਾਨਕ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਿਠਾਇਆ ਅਤੇ ਏਅਰਪੋਰਟ ਤੱਕ ਬ੍ਰਿਟਿਸ਼ ਨਾਗਰਿਕਾਂ ਦੀ ਸੁਰੱਖਿਅਤ ਅਤੇ ਉਨ੍ਹਾਂ ਦੀ ਘਰ ਵਾਪਸੀ ਦਾ ਰਸਤਾ ਸਾਫ ਕੀਤਾ। ਯੂ.ਕੇ. ਵੱਲ ਆਖਰੀ ਚਾਰਟਿਡ ਫਲਾਈਟ ਨੇ 300 ਬ੍ਰਿਟਿਸ਼ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਹੀਥਰੋ ਏਅਰਪੋਰਟ ਲਈ ਉਡਾਣ ਭਰੀ ਹੈ। ਇੰਨਾ ਵੱਡਾ ਆਪ੍ਰੇਸ਼ਨ ਭਾਰਤੀ ਵਿਦੇਸ਼ ਮੰਤਰਾਲਾ ਅਤੇ ਉਸ ਨਾਲ ਜੁੜੇ ਅਫਸਰਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਇਸ ਮਹਾਂਮਾਰੀ ਨਾਲ ਲੜਣ ਲਈ ਦੋਹਾਂ ਦੇਸ਼ਾਂ ਵਿਚਾਲੇ ਭਵਿੱਖ ਵਿਚ ਵੀ ਇਸ ਤਰ੍ਹਾਂ ਦਾ ਆਪਸੀ ਸਹਿਯੋਗ ਜ਼ਰੂਰੀ ਹੈ। ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਬ੍ਰਿਟੇਨ ਦੇ 27 ਦੇਸ਼ਾਂ ਵਿਚ ਫਸੇ ਤਕਰੀਬਨ 13 ਲੱਖ ਨਾਗਰਿਕਾਂ ਨੂੰ ਸਰਕਾਰ ਨੇ ਸੁਰੱਖਿਅਤ ਵਾਪਸ ਵਤਨ ਲਿਆਉਣ ਵਿਚ ਮਦਦ ਕੀਤੀ ਹੈ।