ਅੱਜ ਤੋਂ ਬਦਲ ਗਿਆ ਹੈ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ, ਜਾਣੋ ਨਵੀਂ ਸਮਾਂ ਸਾਰਣੀ ਬਾਰੇ

Monday, Apr 18, 2022 - 07:04 PM (IST)

ਅੱਜ ਤੋਂ ਬਦਲ ਗਿਆ ਹੈ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ, ਜਾਣੋ ਨਵੀਂ ਸਮਾਂ ਸਾਰਣੀ ਬਾਰੇ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਐਤਵਾਰ ਨੂੰ ਮਾਰਕੀਟਿੰਗ ਸਮੇਂ ਦੇ ਨਾਲ-ਨਾਲ ਬੈਂਕਿੰਗ ਘੰਟਿਆਂ ਵਿੱਚ ਬਦਲਾਅ ਕੀਤਾ ਹੈ। ਜਿੱਥੇ ਹੁਣ ਬਾਜ਼ਾਰ ਵਿੱਚ ਵਪਾਰ ਦਾ ਸਮਾਂ ਸਵੇਰੇ 10 ਵਜੇ ਦੀ ਬਜਾਏ ਸਵੇਰੇ 9 ਵਜੇ ਕਰ ਦਿੱਤਾ ਗਿਆ ਹੈ, ਉੱਥੇ ਅੱਜ ਤੋਂ ਬੈਂਕ ਵੀ ਸਵੇਰੇ 9 ਵਜੇ ਤੋਂ ਖੁੱਲ੍ਹਣਗੇ। ਰਿਜ਼ਰਵ ਬੈਂਕ ਵਲੋਂ ਸੋਮਵਾਰ, 18 ਅਪ੍ਰੈਲ, 2022 ਤੋਂ, ਦੇਸ਼ ਵਿੱਚ ਬੈਂਕਾਂ ਦੇ ਖੁੱਲਣ ਦਾ ਨਵਾਂ ਸਮਾਂ ਲਾਗੂ ਹੋਵੇਗਾ। ਇਸ ਨਾਲ ਗਾਹਕਾਂ ਨੂੰ ਬੈਂਕਿੰਗ ਕਾਰੋਬਾਰ ਨੂੰ ਪੂਰਾ ਕਰਨ ਲਈ ਇੱਕ ਘੰਟੇ ਦਾ ਹੋਰ ਸਮਾਂ ਮਿਲੇਗਾ। ਹਾਲਾਂਕਿ ਬੈਂਕਾਂ ਦੇ ਬੰਦ ਹੋਣ ਦੇ ਸਮੇਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਤਲਬ ਬੈਂਕ ਪੁਰਾਣੇ ਸਮਿਆਂ ਤੋਂ ਬੰਦ ਹੋਣਗੇ। ਲਗਾਤਾਰ 4 ਦਿਨ ਬੈਂਕ ਬੰਦ ਰਹਿਣ ਤੋਂ ਬਾਅਦ ਖ਼ਾਤਾਧਾਰਕਾਂ ਨੂੰ ਨਵੀਂ ਖੁਸ਼ਖਬਰੀ ਮਿਲੀ ਹੈ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ

ਨਿਯੰਤ੍ਰਿਤ ਬਾਜ਼ਾਰ ਦੇ ਨਾਲ ਮਾਰਕੀਟ ਵਪਾਰ ਦਾ ਸਮਾਂ ਵੀ ਬਦਲ ਗਿਆ

RBI ਨਿਯੰਤ੍ਰਿਤ ਵਾਲੇ ਬਾਜ਼ਾਰ ਦੇ ਵਪਾਰ ਦੇ ਸਮੇਂ ਨੂੰ ਵੀ ਬਦਲ ਦਿੱਤਾ ਗਿਆ ਹੈ ਅਰਥਾਤ RBI ਨਿਯੰਤ੍ਰਿਤ ਬਾਜ਼ਾਰਾਂ ਜਿਵੇਂ ਕਿ ਫਾਰੇਕਸ ਡੈਰੀਵੇਟਿਵਜ਼, ਰੁਪਿਆ ਵਿਆਜ ਦਰ ਡੈਰੀਵੇਟਿਵਜ਼, ਵਿਦੇਸ਼ੀ ਮੁਦਰਾ (FCY) / ਭਾਰਤੀ ਰੁਪਿਆ (INR) ਕਾਰੋਬਾਰ ਜਿਸ ਵਿੱਚ ਕਾਰਪੋਰੇਟ ਬਾਂਡਾਂ ਵਿੱਚ ਰੇਪੋ ਵੀ ਸ਼ਾਮਲ ਹੈ, ਵਿੱਚ ਵਪਾਰ ਅੱਜ ਤੋਂ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਇਸਦੇ ਪ੍ਰੀ-ਕੋਵਿਡ ਸਮੇਂ ਦਾ ਭਾਵ ਸਵੇਰੇ 10 ਵਜੇ। ਇਹ ਦੁਪਹਿਰ 3:30 ਵਜੇ ਤੱਕ ਇਹ ਕਾਰੋਬਾਰ ਜਾਰੀ ਰਹੇਗਾ। ਇਹ ਕਾਰੋਬਾਰ ਦੁਪਿਹਰ ਦੇ 3.30 ਵਜੇ ਤੱਕ ਚਲੇਗਾ। ਇਸ ਤੋਂ ਪਹਿਲਾਂ ਕਾਰੋਬਾਰ ਸਵੇਰੇ 10.00 ਵਜੇ ਤੋਂ  ਸ਼ਾਮ 4 ਵਜੇ ਤੱਕ ਚੱਲਦਾ ਸੀ।

ਕਰੋਨਾ ਕਾਰਨ ਘਟ ਕੀਤਾ ਗਿਆ ਸੀ ਕੰਮਕਾਜੀ ਸਮਾਂ

ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ, ਆਰਬੀਆਈ ਨੇ ਬੈਂਕਿੰਗ ਘੰਟੇ ਘਟਾ ਦਿੱਤੇ ਸਨ। ਇਸ ਦੇ ਪਿੱਛੇ ਮਕਸਦ ਇਹ ਸੀ ਕਿ ਬੈਂਕ 'ਚ ਇਕ ਦਿਨ 'ਚ ਜ਼ਿਆਦਾ ਲੋਕ ਨਾ ਹੋਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਸਕੇ ਪਰ ਹੁਣ ਇਸ ਨੂੰ ਫਿਰ ਤੋਂ ਆਮ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ SBI ਸਮੇਤ 7 ਸਰਕਾਰੀ ਬੈਂਕ ਹਨ। ਇਨ੍ਹਾਂ ਤੋਂ ਇਲਾਵਾ ਦੇਸ਼ ਵਿੱਚ 20 ਤੋਂ ਵੱਧ ਪ੍ਰਾਈਵੇਟ ਬੈਂਕ ਹਨ। ਨਵਾਂ ਨਿਯਮ ਇਨ੍ਹਾਂ ਸਾਰੇ ਬੈਂਕਾਂ 'ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ : RBI ਨੇ ਬਜ਼ਾਰ 'ਚ ਵਪਾਰ ਦਾ ਸਮਾਂ ਵਧਾਇਆ, ਕੱਲ੍ਹ ਤੋਂ ਲਾਗੂ ਹੋਵੇਗਾ ਟਾਈਮ ਟੇਬਲ

ਇਹ ਸਰਕਾਰੀ ਬੈਂਕ ਹਨ

  • ਪੰਜਾਬ ਨੈਸ਼ਨਲ ਬੈਂਕ
  • ਇੰਡੀਅਨ ਬੈਂਕ
  • ਸਟੇਟ ਬੈਂਕ ਆਫ ਇੰਡੀਆ
  • ਕੇਨਰਾ ਬੈਂਕ
  • ਯੂਨੀਅਨ ਬੈਂਕ ਆਫ ਇੰਡੀਆ
  • ਇੰਡੀਅਨ ਓਵਰਸੀਜ਼ ਬੈਂਕ
  • ਯੂਕੋ ਬੈਂਕ

ਗਾਹਕਾਂ ਨੂੰ ਜਲਦ ਮਿਲੇਗੀ ਇਹ ਸਹੂਲਤ 

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਕਾਰਡ ਰਹਿਤ ਲੈਣ-ਦੇਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ, ਯਾਨੀ ਬਹੁਤ ਜਲਦੀ ਬੈਂਕ ਦੇ ਸਾਰੇ ਗਾਹਕਾਂ ਨੂੰ ਏਟੀਐਮ ਤੋਂ ਕਾਰਡ ਰਹਿਤ ਲੈਣ-ਦੇਣ ਦੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : 5% ਟੈਕਸ ਸਲੈਬ ਨੂੰ ਹਟਾ ਸਕਦੀ ਹੈ GST ਕੌਂਸਲ, ਕੁਝ ਉਤਪਾਦਾਂ ਲਈ ਨਵੀਆਂ ਦਰਾਂ ਸੰਭਵ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News