ਭਾਰਤ ''ਚ ਵਧੀ Internet Users ਦੀ ਸੰਖਿਆ, ਇਸੇ ਸਾਲ 90 ਕਰੋੜ ਦਾ ਅੰਕੜਾ ਹੋਵੇਗਾ ਪਾਰ
Friday, Jan 17, 2025 - 12:03 PM (IST)
ਨਵੀਂ ਦਿੱਲੀ (ਏਜੰਸੀ)- ਡਿਜੀਟਲ ਸਮੱਗਰੀ ਲਈ ਭਾਰਤੀ ਭਾਸ਼ਾਵਾਂ ਦੀ ਵੱਧਦੀ ਵਰਤੋਂ ਦੇ ਨਾਲ ਭਾਰਤ ਵਿੱਚ ਇੰਟਰਨੈੱਟ ਉਪਭੋਗਤਾਵਾਂ ਦੀ ਸੰਖਿਆ ਇਸ ਸਾਲ 90 ਕਰੋੜ ਨੂੰ ਪਾਰ ਕਰ ਜਾਵੇਗੀ। ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (IAMAI) ਅਤੇ ਮਾਰਕੀਟਿੰਗ ਡੇਟਾ, ਇਨਸਾਈਟਸ ਅਤੇ ਕੰਸਲਟਿੰਗ ਕੰਪਨੀ ਕੈਂਟਰ ਦੀ 'ਇੰਟਰਨੈੱਟ ਇਨ ਇੰਡੀਆ ਰਿਪੋਰਟ-2024' ਅਨੁਸਾਰ, ਭਾਰਤ ਵਿੱਚ ਸਰਗਰਮ ਇੰਟਰਨੈੱਟ ਉਪਭੋਗਤਾਵਾਂ ਦੀ ਸੰਖਿਆ 2024 ਵਿੱਚ 88.6 ਕਰੋੜ ਤੱਕ ਪਹੁੰਚ ਗਈ ਹੈ, ਜੋ ਕਿ ਸਾਲਾਨਾ ਆਧਾਰ 'ਤੇ 8 ਫੀਸਦੀ ਦਾ ਮਜ਼ਬੂਤ ਵਾਧਾ ਹੈ। ਰਿਪੋਰਟ ਅਨੁਸਾਰ, "ਡਿਜੀਟਲ ਸਮੱਗਰੀ ਲਈ ਭਾਰਤੀ ਭਾਸ਼ਾਵਾਂ ਦੀ ਵੱਧਦੀ ਵਰਤੋਂ ਨਾਲ ਭਾਰਤ ਵਿੱਚ ਇੰਟਰਨੈੱਟ ਉਪਭੋਗਤਾਵਾਂ ਦੀ ਸੰਖਿਆ 2025 ਤੱਕ 90 ਕਰੋੜ ਨੂੰ ਪਾਰ ਕਰ ਜਾਵੇਗੀ।" ਪੇਂਡੂ ਭਾਰਤ 48.8 ਕਰੋੜ ਉਪਭੋਗਤਾਵਾਂ ਦੇ ਨਾਲ ਇਸ ਵਾਧੇ ਵਿਚ ਮੋਹਰੀ ਹੈਹੈ ਅਤੇ ਹੁਣ ਕੁੱਲ ਇੰਟਰਨੈੱਟ ਆਬਾਦੀ ਵਿਚ ਇਸਦੀ ਹਿੱਸੇਦਾਰੀ 55 ਫੀਸਦੀ ਹੈ। ਰਿਪੋਰਟ ਵਿਚ ਇੰਟਰਨੈੱਟ ਦੀ ਵਰਤੋਂ ਨੂੰ ਆਕਾਰ ਦੇਣ ਵਿੱਚ ਭਾਰਤੀ ਭਾਸ਼ਾਵਾਂ ਦੀ ਵੱਧ ਰਹੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਾਰਤ ਨੂੰ ਛੱਡ ਇਨ੍ਹਾਂ 20 ਦੇਸ਼ਾਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ!
ਇਸ ਵਿੱਚ ਕਿਹਾ ਗਿਆ ਹੈ ਕਿ ਲਗਭਗ 98 ਫੀਸਦੀ ਇੰਟਰਨੈੱਟ ਉਪਭੋਗਤਾਵਾਂ ਨੇ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਦੀ ਵਰਤੋਂ ਕੀਤੀ। ਇਹਨਾਂ ਵਿੱਚੋਂ ਤਾਮਿਲ, ਤੇਲਗੂ ਅਤੇ ਮਲਿਆਲਮ ਆਪਣੀ ਵਿਆਪਕ ਉਪਲਬਧਤਾ ਦੇ ਨਾਲ ਸਭ ਤੋਂ ਵੱਧ ਪ੍ਰਸਿੱਧ ਭਾਸ਼ਾਵਾਂ ਬਣ ਕੇ ਉਭਰੀਆਂ। ਸ਼ਹਿਰੀ ਇੰਟਰਨੈੱਟ ਉਪਭੋਗਤਾਵਾਂ ਵਿਚੋਂ ਅੱਧੇ ਤੋਂ ਵੱਧ (ਲਗਭਗ 57 ਫੀਸਦੀ) ਖੇਤਰੀ ਭਾਸ਼ਾਵਾਂ ਵਿੱਚ ਸਮੱਗਰੀ ਦੇਖਣਾ ਪਸੰਦ ਕਰਦੇ ਹਨ, ਜੋ ਕਿ ਵੱਖ-ਵੱਖ ਪਲੇਟਫਾਰਮਾਂ 'ਤੇ ਸਥਾਨਕ ਭਾਸ਼ਾ ਦੀ ਸਮੱਗਰੀ ਦੀ ਵੱਧ ਰਹੀ ਮੰਗ ਨੂੰ ਦਰਸਾਉਂਦਾ ਹੈ। ਰਿਪੋਰਟ ਅਨੁਸਾਰ, ਭਾਰਤ ਵਿੱਚ ਡਿਜੀਟਲ ਮਾਮਲਿਆਂ ਵਿੱਚ ਲਿੰਗ ਪਾੜਾ ਲਗਾਤਾਰ ਘੱਟ ਰਿਹਾ ਹੈ। ਦੇਸ਼ ਦੇ ਕੁੱਲ ਇੰਟਰਨੈੱਟ ਉਪਭੋਗਤਾਵਾਂ ਵਿੱਚੋਂ 47 ਫੀਸਦੀ ਔਰਤਾਂ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਸ਼ਹਿਰੀ ਭਾਰਤ ਗੈਰ-ਰਵਾਇਤੀ ਯੰਤਰਾਂ ਜਿਵੇਂ ਸਮਾਰਟ ਟੀਵੀ ਅਤੇ ਸਮਾਰਟ ਸਪੀਕਰ ਨੂੰ ਅਪਣਾਉਣ ਵਿੱਚ ਮੋਹਰੀ ਹੈ, ਜੋ 2023 ਅਤੇ 2024 ਵਿਚਕਾਰ 54 ਫੀਸਦੀ ਵਧਿਆ ਹੈ।
ਇਹ ਵੀ ਪੜ੍ਹੋ: UAE 'ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਲੱਗਾ 70 ਕਰੋੜ ਦਾ ਜੈਕਪਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8