ਸੰਸਦ ਮੈਂਬਰ ਨੇ ਨਰਸ ’ਤੇ ਕੀਤੀ ਟਿੱਪਣੀ, ਮੁਆਫ਼ੀ ਲਈ ਸਿਹਤ ਮੰਤਰੀ, PM ਤੇ ਉਪ-ਰਾਸ਼ਟਰਪਤੀ ਨੂੰ ਲਿਖੀ ਚਿੱਠੀ

Wednesday, Aug 07, 2024 - 10:05 AM (IST)

ਸੰਸਦ ਮੈਂਬਰ ਨੇ ਨਰਸ ’ਤੇ ਕੀਤੀ ਟਿੱਪਣੀ, ਮੁਆਫ਼ੀ ਲਈ ਸਿਹਤ ਮੰਤਰੀ, PM ਤੇ ਉਪ-ਰਾਸ਼ਟਰਪਤੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ (ਨਵੋਦਿਆ ਟਾਈਮਜ਼) – ਰਾਜ ਸਭਾ ’ਚ ਚਰਚਾ ਦੌਰਾਨ ਨਰਸ ਤੇ ਬਜ਼ੁਰਗ ਮਰੀਜ਼ ਸਬੰਧੀ ਭਾਜਪਾ ਦੇ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਦੀ ਟਿੱਪਣੀ ਨਾਲ ਨਰਸ ਭਾਈਚਾਰੇ ’ਚ ਗੁੱਸੇ ਦੀ ਲਹਿਰ ਹੈ। ਸੰਸਦ ਮੈਂਬਰ ਦੀ ਟਿੱਪਣੀ ਖ਼ਿਲਾਫ਼ ਨਰਸ ਸੰਗਠਨਾਂ ਨੇ ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ ਅਤੇ ਨਰਸਿੰਗ ਭਾਈਚਾਰੇ ਤੇ ਦੇਸ਼ ਦੀਆਂ ਔਰਤਾਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਵਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ

ਕੀ ਕਿਹਾ ਸੀ ਸੰਸਦ ਮੈਂਬਰ ਨੇ?
ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਨੇ ਬਿਆਨ ’ਚ ਕਿਹਾ ਸੀ ਕਿ ਹਰਿਆਣਾ ’ਚ ਇਕ ਆਦਮੀ ਬੀਮਾਰ ਹੋਣ ਕਾਰਨ ਹਸਪਤਾਲ ’ਚ ਦਾਖਲ ਸੀ। ਇਕ ਜਵਾਨ ਤੇ ਸੋਹਣੀ ਨਰਸ ਆਈ ਅਤੇ ਉਸ ਦਾ ਹੱਥ ਫੜ ਕੇ ਪੁੱਛਣ ਲੱਗੀ–ਤਾਊ, ਕੀ ਤਕਲੀਫ ਹੈ? ਤਾਊ ਬੋਲਿਆ,‘‘ਹੱਥ ਫੜੀ ਰੱਖ, ਮੈਨੂੰ ਕੋਈ ਤਕਲੀਫ਼ ਨਹੀਂ।’’

ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News