ਦੋ ਬੱਚਿਆਂ ਦੀ ਮਾਂ ਆਪਣੀ ਭਰਜਾਈ ਦੇ ਭਰਾ ਦੀ ਹੋਈ ਦਿਵਾਨੀ, ਬਾਰਾਤ ਲਿਆਉਣ ਦੀ ਦਿੱਤੀ ਧਮਕੀ

Tuesday, Jun 20, 2017 - 07:41 AM (IST)

ਦੋ ਬੱਚਿਆਂ ਦੀ ਮਾਂ ਆਪਣੀ ਭਰਜਾਈ ਦੇ ਭਰਾ ਦੀ ਹੋਈ ਦਿਵਾਨੀ, ਬਾਰਾਤ ਲਿਆਉਣ ਦੀ ਦਿੱਤੀ ਧਮਕੀ

ਨਵੀਂ ਦਿੱਲੀ — ਲਾੜਾ ਤਾਂ ਬਾਰਾਤ ਲਿਆਉਂਦਾ ਬਹੁਤ ਵਾਰੀ ਸੁਣਿਆ ਹੋਵੇਗਾ ਪਰ ਕਦੇ ਲਾੜੀ ਨੂੰ ਬਾਰਾਤ ਲਿਆਉਂਦੇ ਸੁਣਿਆ ਹੈ...? ਲਾੜੇ ਦੇ ਘਰ ਲਾੜੀ ਦੇ ਬਾਰਾਤ ਲਿਆਉਣ ਦੀ ਗੱਲ ਹਰ ਕਿਸੇ ਨੂੰ ਹੈਰਾਨ ਕਰ ਸਕਦੀ ਹੈ ਅਤੇ ਜੇਕਰ ਲਾੜੀ ਦੋ ਬੱਚਿਆਂ ਦੀ ਮਾਂ ਹੋਵੇ ਅਤੇ ਜ਼ਬਰਦਸਤੀ ਬਾਰਾਤ ਲੈ ਕੇ ਆ ਰਹੀ ਹੋਵੇ ਤਾਂ।
ਇਹ ਵੀ ਇਕ ਅਜੀਬ ਪ੍ਰੇਮ ਕਹਾਣੀ ਹੈ। ਇਸ ਅਸਲ ਜ਼ਿੰਦਗੀ ਵਾਲੀ ਕਹਾਣੀ 'ਚ ਪਿਆਰ ਕਰਨ ਵਾਲੀ ਵਿਆਹੀ ਔਰਤ ਵਲੋਂ 22 ਜੂਨ ਨੂੰ ਬਾਰਾਤ ਲਿਆਉਣ ਦੀ ਖਬਰ ਕਾਰਨ ਨਾ ਸਿਰਫ ਲੜਕੇ ਦੇ ਪਰਿਵਾਰ ਵਾਲੇ ਪਰੇਸ਼ਾਨ ਹਨ, ਬਲਕਿ ਪੂਰੇ ਇਲਾਕੇ 'ਚ ਇਸ ਦੀ ਘਟਨਾ ਦੇ ਚਰਚੇ ਹਨ। ਲੜਕੇ ਨੇ ਪੁਲਸ 'ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਇਸ ਦੇ ਉਲਟ ਔਰਤ ਪਹਿਲਾਂ ਹੀ ਬਾਰਾਤੀਆਂ ਦੀ ਸੁਰੱਖਿਆ ਦੀ ਮੰਗ ਕਰ ਚੁੱਕੀ ਹੈ। ਜ਼ਬਰਦਸਤੀ ਬਾਰਾਤ ਲਿਆਉਣ ਦੀ ਗੱਲ 'ਤੇ ਅੜੀ ਔਰਤ ਲੜਕੇ ਦੀ ਭੈਣ ਦਾ ਨਨਾਣ ਹੈ, ਜਿਸ ਦਾ ਵਿਆਹ 2004 'ਚ ਹੋ ਚੁੱਕਾ ਹੈ ਅਤੇ ਉਸਦੇ ਦੋ ਬੱਚੇ ਵੀ ਹਨ।
ਚਕਰਾ ਪਿੰਡ ਨਿਵਾਸੀ ਇਕ ਲੜਕੇ ਦੀ ਵੱਡੀ ਭੈਣ ਦਾ ਵਿਆਹ 2013 'ਚ ਭਲੂਅਨੀ ਥਾਣਾ ਦੇ ਇਕ ਪਿੰਡ 'ਚ ਹੋਇਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸਦੀ ਨਨਾਣ ਦਾ ਵਿਆਹ 2004 'ਚ ਰਾਜ ਪਿੰਡ ਦੇ ਨਿਵਾਸੀ ਨਾਲ ਹੋਇਆ ਅਤੇ ਇਸ ਵਿਆਹ ਤੋਂ ਨਨਾਣ ਦਾ 10 ਸਾਲ ਦਾ ਪੁੱਤਰ ਅਤੇ 7 ਸਾਲ ਦੀ ਧੀ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਲੜਕੇ ਨੇ ਕਿਹਾ ਹੈ ਕਿ ਉਸਦੀ ਭੈਣ ਦੀ ਨਨਾਣ ਆਪਣੇ ਪਤੀ ਦੇ ਹੁੰਦੇ ਵਿਆਹ ਲਈ ਜ਼ਬਰਦਸਤੀ ਕਰ ਰਹੀ ਹੈ। ਭੈਣ ਦੀ ਨਨਾਣ ਨੇ 22 ਜੂਨ ਨੂੰ ਬਾਰਾਤ ਲਿਆਉਣ ਦੀ ਧਮਕੀ ਦਿੱਤੀ ਹੈ। ਬਾਰਾਤ ਦੀ ਤਾਰੀਖ ਕੋਲ ਆਉਂਦੇ ਦੇਖ ਲੜਕੇ ਦੇ ਘਰਵਾਲੇ ਪਰੇਸ਼ਾਨ ਹਨ। ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਨਾਜ਼ੁਕ ਹੈ ਅਤੇ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਰਿਸ਼ਤਾ ਨੇੜੇ ਦਾ ਹੈ ਇਸ ਲਈ ਮਾਮਲਾ ਨਾਜ਼ੁਕ ਹੈ।


Related News