ਸਭ ਤੋਂ ਵੱਧ ਖਰਚੀਲੀਆਂ ਹੋ ਸਕਦੀਆਂ ਹਨ ਇਸ ਵਾਰ ਭਾਰਤੀ ਲੋਕ ਸਭਾ ਚੋਣਾਂ

02/22/2019 9:42:39 PM

ਵਾਸ਼ਿੰਗਟਨ /ਨਵੀਂ ਦਿੱਲੀ, (ਭਾਸ਼ਾ)–ਅਮਰੀਕਾ ਸਥਿਤ ਇਕ ਚੋਣ ਮਾਹਿਰ ਨੇ ਕਿਹਾ ਹੈ ਕਿ ਭਾਰਤ ’ਚ ਅਪ੍ਰੈਲ-ਮਈ ਵਿਚ ਹੋਣ ਵਾਲੀਆਂ ਲੋਕਸਭਾ ਦੀਆਂ ਆਮ ਚੋਣਾਂ ਭਾਰਤ ਦੇ ਇਤਿਹਾਸ ਵਿਚ ਹੋਰ ਕਿਸੇ ਵੀ ਲੋਕਰਾਜੀ ਦੇਸ਼ ਨਾਲੋਂ ਸਭ ਤੋਂ ਖਰਚੀਲੀਆਂ ਚੋਣਾਂ ਵਿਚੋਂ ਇਕ ਹੋਣਗੀਆਂ।

‘ਕਾਰਨੀਜ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਥਿੰਕਟੈਂਕ’ ਵਿਖੇ ਸੀਨੀਅਰ ਫੇਲੋ ਅਤੇ ਦੱਖਣੀ ਏਸ਼ੀਆ ਪ੍ਰੋਗਰਾਮ ਦੇ ਨਿਰਦੇਸ਼ਕ ਮਿਲਨ ਵੈਸ਼ਨਵ ਨੇ ‘ਭਾਸ਼ਾ’ ਨੂੰ ਸ਼ੁੱਕਰਵਾਰ ਦੱਸਿਆ ਕਿ 2016 ’ਚ ਅਮਰੀਕਾ ਦੇ ਰਾਸ਼ਟਰਪਤੀ ਦੀ ਹੋਈ ਚੋਣ ’ਚ 6.5 ਅਰਬ ਅਮਰੀਕੀ ਡਾਲਰ ਦਾ ਖਰਚ ਆਇਆ ਸੀ, ਜੋ ਭਾਰਤ ਵਿਚ 2014 ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 5 ਅਰਬ ਅਮਰੀਕੀ ਡਾਲਰ ਖਰਚ ਹੋਏ ਸਨ ਤਾਂ ਇਸ ਵਾਰ ਦੀਆਂ ਚੋਣਾਂ ’ਚ ਇਹ ਅੰਕੜਾ ਉਕਤ ਰਕਮ ਤੋਂ ਕਿਤੇ ਵੱਧ ਹੋ ਸਕਦਾ ਹੈ। ਇੰਝ ਹੋਇਆ ਤਾਂ ਇਹ ਦੁਨੀਆ ਦੀ ਸਭ ਤੋਂ ਖਰਚੀਲੀ ਚੋਣ ਸਾਬਿਤ ਹੋਵੇਗੀ।


Arun chopra

Content Editor

Related News