ਵਿਅਕਤੀ ਨੇ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼, ਲੜਕੀ ਨੇ ਦਾਤਰੀ ਨਾਲ ਕੀਤਾ ਹਮਲਾ
Wednesday, Jun 14, 2017 - 04:00 PM (IST)
ਕਿੱਛਾ— ਕਿਸ਼ੋਰ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨਾ ਵਿਅਕਤੀ ਨੂੰ ਭਾਰੀ ਪੈ ਗਿਆ। ਉਹ ਹੱਥ 'ਚ ਦਾਤਰੀ ਲੈ ਕੇ ਵਿਅਕਤੀ 'ਤੇ ਟੁੱਟ ਪਈ ਅਤੇ ਉਸ ਨੇ ਖੁਦ ਨੂੰ ਉਸ ਦੇ ਚੰਗੁਲ ਤੋਂ ਛੁਡਾ ਲਿਆ।
ਮਾਮਲਾ ਕੋਤਵਾਲੀ ਕਿੱਛਾ ਦੇ ਕੋਲਕੱਤਾ ਚੌਕੀ ਖੇਤਰ ਦਾ ਹੈ। ਇੱਥੇ ਇਕ ਕਿਸ਼ੋਰੀ ਗੰਨੇ ਦੇ ਖੇਤ 'ਚ ਘਾਹ ਕੱਟਣ ਗਈ ਸੀ। ਇਸ ਵਿਚਕਾਰ ਇਕ ਵਿਅਕਤੀ ਉਥੇ ਪੁੱਜਾ ਅਤੇ ਉਸ ਨੇ ਕਿਸ਼ੋਰੀ ਨੂੰ ਇੱਕਲਾ ਦੇਖ ਕੇ ਦਬੋਚ ਲਿਆ। ਵਿਅਕਤੀ ਦੀ ਇਸ ਹਰਕਤ ਨਾਲ ਕਿਸ਼ੋਰੀ ਨੇ ਹਿੰਮਤ ਦਿਖਾਈ ਅਤੇ ਹੱਥ 'ਚ ਦਾਤਰੀ ਲੈ ਕੇ ਉਸ 'ਤੇ ਟੁੱਟ ਪਈ। ਕਿਸ਼ੋਰੀ ਨੇ ਖੁਦ ਨੂੰ ਉਸ ਦੇ ਚੰਗੁਲ ਤੋਂ ਛੁਡਾਇਆ। ਲੜਕੀ ਨੂੰ ਭਾਰੀ ਪੈਂਦਾ ਦੇਖ ਵਿਅਕਤੀ ਉਥੋਂ ਫਰਾਰ ਹੋ ਗਿਆ। ਇਸ ਦੌਰਾਨ ਸੰਘਰਸ਼ 'ਚ ਵਿਅਕਤੀ ਦੀ ਇਕ ਉਂਗਲੀ ਕੱਟ ਗਈ। ਘਰ ਪੁੱਜ ਕੇ ਕਿਸ਼ੋਰੀ ਦੇ ਪਰਿਵਾਰਕ ਮੈਂਬਰਾਂ ਨੂੰ ਆਪਬੀਤੀ ਦੱਸੀ। ਇਸ 'ਤੇ ਉਸ ਦੇ ਪਿਤਾ ਨੇ ਵਿਅਕਤੀ ਖਿਲਾਫ ਕੋਤਵਾਲੀ 'ਚ ਸ਼ਿਕਾਇਤ ਦਿੱਤੀ। ਪੁਲਸ ਮੁਤਾਬਕ ਦੋਸ਼ੀ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
