ਭਾਰਤ 'ਚ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ : ਦਲਾਈਲਾਮਾ

Wednesday, Jul 07, 2021 - 10:14 PM (IST)

ਹੈਦਰਾਬਾਦ– ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਨੇ ਕਿਹਾ ਹੈ ਕਿ ਮੈਂ ਭਾਰਤ ਵਿਚ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ ਅਤੇ ਕਦੇ ਵੀ ਆਪਣੇ ਮੇਜ਼ਬਾਨ ਦੇਸ਼ ਨੂੰ ਕਿਸੇ ਪ੍ਰੇਸ਼ਾਨੀ ਵਿਚ ਨਹੀਂ ਪਾਵਾਂਗਾ। ਡਾ. ਰੈਡੀਜ਼ ਲੈਬਾਰਟਰੀ ਦੇ ਸਹਿ-ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਜੀਵੀ ਪ੍ਰਸਾਦ ਅਤੇ ਹੋਰਨਾਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਦਲਾਈਲਾਮਾ ਨੇ ਕਿਹਾ ਕਿ ਅਹਿੰਸਾ ਅਤੇ ਤਰਸ ਦੇ ਰਾਹ ’ਤੇ ਚੱਲਣ ਵਾਲਾ ਭਾਰਤ ਦੂਜੇ ਦੇਸ਼ਾਂ ਲਈ ਇਕ ਆਦਰਸ਼ ਹੈ। ਜਿਵੇਂ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਭਾਰਤ ਮੇਰਾ ਘਰ ਹੈ। ਮੇਰਾ ਜਨਮ ਭਾਵੇਂ ਤਿੱਬਤ ਵਿਚ ਹੋਇਆ ਪਰ ਮੇਰੀ ਜ਼ਿੰਦਗੀ ਦਾ ਵਧੇਰੇ ਹਿੱਸਾ ਭਾਰਤ ਵਿਚ ਹੀ ਬੀਤਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਭਾਰਤ ਸਰਕਾਰ ਦਾ ਮਹਿਮਾਨ ਹਾਂ ਅਤੇ ਸ਼ਾਇਦ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ।

ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ


ਦਲਾਈਲਾਮਾ ਨੇ ਕਿਹਾ ਕਿ ਭਾਰਤ ਵਿਚ ਧਾਰਮਿਕ ਸਦਭਾਵਨਾ ਬੇਹੱਦ ਵਧੀਆ ਹੈ। ਇਥੋਂ ਦਾ ਮੀਡੀਆ ਆਜ਼ਾਦ ਹੈ। ਭਾਰਤ ਨੂੰ ਇਕ ਧਰਮਨਿਰਪੱਖ ਦੇਸ਼ ਦੱਸਦੇ ਹੋਏ ਤਿੱਬਤ ਦੇ ਧਾਰਮਿਕ ਆਗੂ ਨੇ ਕਿਹਾ ਕਿ ਇਥੇ ਅਹਿੰਸਾ ਦਾ ਪ੍ਰਚਾਰ ਹੁੰਦਾ ਹੈ। ਇਸਦਾ ਭਾਰਤੀਆਂ ਵੱਲੋਂ ਪਿਛਲੇ ਹਜ਼ਾਰਾਂ ਸਾਲਾਂ ਤੋਂ ਪਾਲਣ ਕੀਤਾ ਜਾ ਰਿਹਾ ਹੈ। ਸਭ ਦੇਸ਼ਾਂ ਨੂੰ ਭਾਰਤ ਦੀ ਧਾਰਮਿਕ ਸਦਭਾਵਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News