‘ਦਿ ਕੇਰਲ ਸਟੋਰੀ’ ਦੀ ਸਕ੍ਰੀਨਿੰਗ ਨਾ ਕਰੇ ਦੂਰਦਰਸ਼ਨ : ਮੁੱਖ ਮੰਤਰੀ ਵਿਜਯਨ
Friday, Apr 05, 2024 - 11:41 AM (IST)
ਤਿਰੂਵਨੰਤਪੁਰਮ (ਭਾਸ਼ਾ) - ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀਰਵਾਰ ਨੂੰ ਦੂਰਦਰਸ਼ਨ ਦੇ ‘ਦਿ ਕੇਰਲਾ ਸਟੋਰੀ’ ਦੇ ਪ੍ਰਸਾਰਣ ਦੇ ਫੈਸਲੇ ਦੀ ਨਿੰਦਾ ਕੀਤੀ ਅਤੇ ਜਨਤਕ ਪ੍ਰਸਾਰਕ ਨੂੰ ਵਿਵਾਦਤ ਫਿਲਮ ਦੀ ਸਕ੍ਰੀਨਿੰਗ ਨਾ ਕਰਨ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਧਰਮ ਤੇ ਕਾਂਗਰਸ ਅਧਰਮ, ਇਸ ਲਈ ਅਸੀਂ ਲੜਨਾ ਹੈ ਧਰਮਯੁੱਧ : ਕੰਗਨਾ ਰਣੌਤ
ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਤਣਾਅ ਵਧੇਗਾ। ਉਨ੍ਹਾਂ ਨੇ ਰਾਸ਼ਟਰੀ ਪ੍ਰਸਾਰਕ ਨੂੰ ਇਹ ਵੀ ਕਿਹਾ ਕਿ ਉਹ ਭਾਜਪਾ ਅਤੇ ਆਰ. ਐੱਸ. ਐੱਸ. ਦੀ ‘ਪ੍ਰਚਾਰ ਮਸ਼ੀਨ’ ਨਾ ਬਣੇ। ਦੂਰਦਰਸ਼ਨ ਨੇ ਐਲਾਨ ਕੀਤਾ ਹੈ ਕਿ ਇਹ ਫਿਲਮ 5 ਅਪ੍ਰੈਲ ਨੂੰ ਪ੍ਰਸਾਰਤ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ, ਮਹਿਲਾ ਕਮਿਸ਼ਨ ਨੇ 3 ਦਿਨਾਂ ’ਚ ਐਕਸ਼ਨ ਲੈਣ ਦੇ ਦਿੱਤੇ ਹੁਕਮ
ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰੇਤ ਨੇ ਦੋਸ਼ ਲਾਇਆ ਕਿ ਭਾਜਪਾ ਨੇ ਵਿਵਾਦਿਤ ਫਿਲਮ ਨੂੰ ਪ੍ਰਦਰਸ਼ਿਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਉਹ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਦੀ ਆਸ ਕਰ ਰਹੀ ਹੈ ਕਿਉਂਕਿ ਭਗਵਾ ਪਾਰਟੀ ਕੇਰਲ ਸਮਾਜ ’ਚ ਪੈਰ ਜਮਾਉਣ ’ਚ ਅਸਮਰਥ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।