ਇਨ੍ਹਾਂ 9 ਕਰੋੜ ਲੋਕਾਂ ਦੀਆਂ ਨੌਕਰੀਆਂ ''ਤੇ ਮੰਡਰਾ ਰਿਹਾ ਖਤਰਾ! WFE ਡਾਟਾ ''ਚ ਹੋਏ ਕਈ ਵੱਡੇ ਖੁਲਾਸੇ
Thursday, Jan 09, 2025 - 08:04 PM (IST)
ਨੈਸ਼ਨਲ ਡੈਸਕ- ਆਉਣ ਵਾਲੇ ਸਮੇਂ 'ਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਜਿਥੇ ਕੁਝ ਨੌਕਰੀਆਂ ਖਤਮ ਹੋਣਗੀਆਂ, ਉਥੇ ਹੀ ਨਵੀਆਂ ਅਤੇ ਉਭਰਦੀਆਂ ਹੋਈਆਂ ਨੌਕਰੀਆਂ ਦੇ ਮੌਕੇ ਵੀ ਮਿਲਣਗੇ। ਵਰਲਡ ਇਕਨੋਮਿਕ ਫੋਰਮ (WEF) ਦੀ 2025 ਦੀ ਫਿਊਚਰ ਆਫ ਜੌਬਸ ਰਿਪੋਰਟ ਮੁਤਾਬਕ, 2030 ਤਕ ਗਲੋਬਲ ਪੱਧਰ 'ਤੇ ਲਗਭਗ 17 ਕਰੋੜ ਨਵੀਆਂ ਨੌਕਰੀਆਂ ਆਉਣਗੀਆਂ। ਉਥੇ ਹੀ ਕੁਝ ਸੈਕਟਰਾਂ 'ਚ ਨੌਕਰੀਆਂ 'ਚ ਗਿਰਾਵਟ ਦਾ ਵੀ ਅਨੁਮਾਨ ਹੈ, ਜਿਸ ਕਾਰਨ ਕਰੀਬ 9.2 ਕਰੋੜ ਨੌਕਰੀਆਂ ਖਤਮ ਹੋ ਸਕਦੀਆਂ ਹਨ।
ਅਧਿਕਾਰਤ ਰਿਪੋਰਟ ਮੁਤਾਬਕ, ਇਹ ਬਦਲਾਅ ਮੁੱਖ ਰੂਪ ਨਾਲ ਨਵੀਂ ਤਕਨੀਕੀ ਪ੍ਰਗਤੀ, ਹਰੀ ਤਬਦੀਲੀ (ਗਰੀਨ ਬਦਲਾਅ), ਆਰਥਿਕ ਬਦਲਾਅ ਅਤੇ ਆਬਾਦੀ ਨਾਲ ਸੰਬੰਧਤ ਤਬਦੀਆਂ ਕਾਰਨ ਹੋ ਸਕਦਾ ਹੈ।
ਨਵੀਂ ਨੌਕਰੀਆਂ ਦੇ ਮੌਕੇ
ਰਿਪੋਰਟ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਕੁਝ ਖੇਤਰਾਂ 'ਚ ਨੌਕਰੀਆਂ 'ਚ ਭਾਰੀ ਵਾਧਾ ਹੋਵੇਗਾ। ਇਨ੍ਹਾਂ 'ਚ ਪ੍ਰਮੁੱਖ ਹਨ-
- ਖੇਤੀ ਮਜ਼ਦੂਰ
- ਹਲਕੇ ਟਰੱਕ ਅਤੇ ਡਿਲਿਵਰੀ ਸੇਵਾ ਚਾਲਕ
- ਸਾਫਟਵੇਅਰ ਅਤੇ ਐਪਲੀਕੇਸ਼ਨ ਡਿਵੈਲਪਰ
- ਨਰਸਿੰਗ ਪ੍ਰੋਫੈਸ਼ਨਲਜ਼
- ਸ਼ਾਪ ਸੇਲਜ਼ਪਰਸਨ
- ਪ੍ਰੋਜੈਕਟ ਮੈਨੇਜਰ
- ਯੂਨੀਵਰਸਿਟੀ ਅਤੇ ਹਾਇਰ ਐਜੁਕੇਸ਼ਨ ਅਧਿਆਪਕ
- ਸਮਾਜਿਕ ਕੰਮ ਅਤੇ ਸਲਾਹ ਪੇਸ਼ੇਵਰ
ਘੱਟ ਹੋਣ ਵਾਲੀਆਂ ਨੌਕਰੀਆਂ
ਕੁਝ ਖੇਤਰਾਂ 'ਚ ਨੌਕਰੀਆਂ 'ਚ ਭਾਰੀ ਗਿਰਾਵਟ ਆ ਸਕਦੀ ਹੈ। ਇਨ੍ਹਾਂ 'ਚ ਸ਼ਾਮਲ ਹਨ-
ਕੈਸ਼ੀਅਰ ਅਤੇ ਟਿਕਟ ਕਲਰਕ
ਪ੍ਰਸ਼ਾਸਨਿਕ ਸਹਾਇਕ ਅਤੇ ਕਾਰਜਕਾਰੀ ਸਕੱਤਰ
ਕਲੀਨਰ ਅਤੇ ਹਾਊਸਕੀਪਰ
ਡਾਟਾ ਐਂਟਰੀ ਕਲਰਕ
ਗ੍ਰਾਫਿਕ ਡਿਜ਼ਾਈਨਰ
ਬੈਂਕ ਟੇਲਰ ਅਤੇ ਸੰਬੰਧਿਤ ਕਲਰਕ