ਤੜਫਦੀ ਰਹੀ ਮਾਸੂਮ, ਨਹੀਂ ਪਿਘਲਿਆ ਡਾਕਟਰਾਂ ਦਾ ਦਿਲ!

Saturday, Oct 03, 2015 - 05:04 PM (IST)

ਤੜਫਦੀ ਰਹੀ ਮਾਸੂਮ, ਨਹੀਂ ਪਿਘਲਿਆ ਡਾਕਟਰਾਂ ਦਾ ਦਿਲ!

ਨਵੀਂ ਦਿੱਲੀ- ਮੰਗੋਲਪੁਰੀ ਸਥਿਤ ਸੰਜੇ ਗਾਂਧੀ ਹਸਪਤਾਲ ''ਚ ਡਾਕਟਰਾਂ ਦੀ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ''ਚ ਇਕ 9 ਮਹੀਨੇ ਦੀ ਮਾਸੂਮ ਨੇ 2 ਦਿਨ ਤੜਫਣ  ਤੋਂ ਬਾਅਦ ਹਸਪਤਾਲ ''ਚ ਭਰਤੀ ਨਾ ਕੀਤੇ ਜਾਣ ਕਾਰਨ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਗੁੱਸਾਏ ਪਰਿਵਾਰ ਵਾਲਿਆਂ ਨੇ ਹਸਪਤਾਲ ''ਚ ਜੰਮ ਕੇ ਹੰਗਾਮਾ ਕੀਤਾ। ਪੁਲਸ ਦੇ ਦਖਲ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹੰਗਾਮਾ ਸ਼ਾਂਤ ਕੀਤਾ ਗਿਆ ਅਤੇ ਮ੍ਰਿਤਕ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪ ਕਰ ਕੇ ਉਨ੍ਹਾਂ ਨੂੰ ਘਰ ਭੇਜਿਆ ਗਿਆ। ਬੱਚੀ ਦੇ ਪਰਿਵਾਰ ਵਾਲਿਆਂ ਅਨੁਸਾਰ ਬੁੱਧਵਾਰ ਨੂੰ ਕਮਲਜੀਤ ਆਪਣੀ 9 ਮਹੀਨਿਆਂ ਦੀ ਬੇਟੀ ਹਰਪ੍ਰੀਤ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਸੰਜੇ ਗਾਂਧੀ ਹਸਪਤਾਲ ''ਚ ਇਲਾਜ ਲਈ ਪੁੱਜੇ। ਜਿੱਥੇ ਐਮਰਜੈਂਸੀ ਵਿਭਾਗ ''ਚ ਉਨ੍ਹਾਂ ਦੀ ਬੇਟੀ ਨੂੰ ਟੀਕਾ ਲਗਾ ਕੇ ਘਰ ਵਾਪਸ ਭੇਜ ਦਿੱਤਾ। ਜਿਸ ਤੋਂ ਬਾਅਦ ਹਰਪ੍ਰੀਤ ਦੀ ਸਿਹਤ ''ਚ ਸੁਧਾਰ ਹੋਣ ਦੇ ਬਦਲੇ ਜ਼ਿਆਦਾ ਵਿਗੜ ਗਈ। ਅਜਿਹੇ ''ਚ ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਨਿੱਜੀ ਹਸਪਤਾਲ ਪੁੱਜੇ। ਜਿੱਥੋਂ ਉਨ੍ਹਾਂ ਨੇ ਬੱਚੀ ਨੂੰ ਵਾਪਸ ਸੰਜੇ ਗਾਂਧੀ ਹਸਪਤਾਲ ਲੈ ਕੇ ਜਾਣ ਲਈ ਬੋਲ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਟੀਕੇ ਦੀ ਓਵਰ ਡੋਜ ਕਾਰਨ ਬੱਚੀ ਦੀ ਸਿਹਤ ਖਰਾਬ ਹੋਈ ਹੈ।
ਅਜਿਹੇ ''ਚ ਪਰਿਵਾਰ ਵਾਲੇ ਬੱਚੀ ਨੂੰ ਲੈ ਕੇ ਹਸਪਤਾਲ ਆਏ ਅਤੇ ਉਸ ਨੂੰ ਭਰਤੀ ਕਰਨ ਲਈ ਕਿਹਾ ਪਰ ਡਾਕਟਰਾਂ ਨੇ ਸਵੇਰੇ ਓਪੀਡੀ ''ਚ ਆਉਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ। ਅਜਿਹੇ ''ਚ ਟੀਕੇ ਦੀ ਓਵਰਡੋਜ਼ ਕਾਰਨ ਬੱਚੀ ਦੀ ਸਿਹਤ ਹੋਰ ਵਿਗੜ ਗਈ ਅਤੇ ਅਗਲੇ ਦਿਨ ਬੱਚੀ ਨੂੰ ਪਰਿਵਾਰ ਵਾਲੇ ਸੰਜੇ ਗਾਂਧੀ ਹਸਪਤਾਲ ਲੈ ਕੇ ਪੁੱਜੇ ਤਾਂ ਉੱਥੇ ਉਸ ਨੇ ਦਮ ਤੋੜ ਦਿੱਤਾ। ਬੱਚੀ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਗੁੱਸਾਏ ਪਰਿਵਾਰ ਵਾਲਿਆਂ ਦੀ ਡਾਕਟਰ ਨਾਲ ਬਹਿਸ ਸ਼ੁਰੂ ਹੋ ਗਈ। ਅਜਿਹੇ ''ਚ ਹਸਪਤਾਲ ''ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਪਰਿਵਾਰ ਵਾਲਿਆਂ ਨਾਲ ਧੱਕਾ-ਮੁੱਕੀ ਕੀਤੀ। ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਅਤੇ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮੇ ਦੀ ਸੂਚਨਾ ਤੋਂ ਬਾਅਦ ਪੁਲਸ ਹਸਪਤਾਲ ਪੁੱਜੀ ਅਤੇ ਹੰਗਾਮਾ ਸ਼ਾਂਤ ਕੀਤਾ। ਪੁਲਸ ਅਧਿਕਾਰੀਆਂ ਨੇ ਦੋਹਾਂ ਪੱਖਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਉੱਚਿਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਬੱਚੀ ਦੀ ਲਾਸ਼ ਉਨ੍ਹਾਂ ਨੂੰ ਸੌਂਫ ਕੇ ਹੰਗਾਮਾ ਸ਼ਾਂਤ ਕਰਵਾਇਆ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Disha

News Editor

Related News