ਜਿਸ ਬਿਜ਼ਨੈੱਸ ਤੋਂ ਮਿਲੀ ਸੀ ਨਿਕਲਣ ਦੀ ਸਲਾਹ, ਟਾਟਾ ਨੇ ਉਸੇ ''ਚ ਫਿਰ ਤੋਂ ਲਾਇਆ ਦਾਅ

Sunday, Mar 25, 2018 - 03:07 AM (IST)

ਨਵੀਂ ਦਿੱਲੀ - ਟਾਟਾ ਸਟੀਲ ਨੇ ਭੂਸ਼ਣ ਸਟੀਲ ਦੀ ਅਕਵਾਇਰਮੈਂਟ ਲਈ ਬੋਲੀ 'ਚ ਜਿੱਤ ਹਾਸਲ ਕਰ ਲਈ ਹੈ। ਭੂਸ਼ਣ ਸਟੀਲ ਕਰਜ਼ੇ ਦੇ ਬੋਝ ਨਾਲ ਜੂਝ ਰਹੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਸੌਦਾ ਕਰੀਬ 35,000 ਕਰੋੜ ਰੁਪਏ 'ਚ ਹੋਣ ਜਾ ਰਿਹਾ ਹੈ। ਹਾਲਾਂਕਿ ਟਾਟਾ ਸਟੀਲ ਨੇ ਇਸ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਹੈ। ਇਸ ਸੌਦੇ ਦੇ ਨਾਲ ਹੀ ਟਾਟਾ ਸਟੀਲ ਦੇਸ਼ ਦੀ ਸਭ ਤੋਂ ਵੱਡੀ ਇਸਪਾਤ ਕੰਪਨੀ ਬਣ ਜਾਵੇਗੀ। ਸੌਦੇ ਨਾਲ ਟਾਟਾ ਸਟੀਲ ਦੀ ਮੌਜੂਦਾ 1.30 ਕਰੋੜ ਟਨ ਸਾਲਾਨਾ ਦੀ ਸਟੀਲ ਉਤਪਾਦਨ ਸਮਰੱਥਾ 'ਚ ਭੂਸ਼ਣ ਸਟੀਲ ਦੀ 56 ਲੱਖ ਟਨ ਉਤਪਾਦਨ ਸਮਰੱਥਾ ਹੋਰ ਵਧ ਜਾਵੇਗੀ।  
ਭੂਸ਼ਣ ਸਟੀਲ ਨੂੰ ਖਰੀਦਣ ਲਈ ਜੇ. ਐੱਸ. ਡਬਲਯੂ. ਸਟੀਲ ਲਿ. ਵੀ ਜ਼ੋਰ ਲਾ ਰਿਹਾ ਸੀ ਪਰ ਟਾਟਾ ਸਟੀਲ ਨੇ ਸਭ ਤੋਂ ਉੱਚੀ ਬੋਲੀ ਲਾ ਕੇ ਉਸ ਨੂੰ ਪਿੱਛੇ ਛੱਡ ਦਿੱਤਾ। ਭੂਸ਼ਣ ਸਟੀਲ 'ਤੇ ਵੱਖ-ਵੱਖ ਬੈਂਕਾਂ ਦਾ ਕੁਲ 44,000 ਕਰੋੜ ਰੁਪਏ ਦਾ ਕਰਜ਼ਾ ਹੈ। ਮਤਾ ਯੋਜਨਾ ਮੁਤਾਬਕ ਟਾਟਾ ਸਟੀਲ ਨੇ ਕਰਜ਼ਦਾਤਿਆਂ ਨੂੰ ਕੁਲ 36,000 ਕਰੋੜ ਰੁਪਏ ਕੈਸ਼ ਮੋੜਨ ਦਾ ਪ੍ਰਸਤਾਵ ਦਿੱਤਾ ਹੈ।


Related News