ਅਹਿਮਦ ਪਟੇਲ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਰਿੱਟ ਵਿਰੁੱਧ ਸੁਣਵਾਈ 9 ਨੂੰ
Tuesday, Jul 03, 2018 - 03:02 AM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਦੇ ਰਾਜ ਸਭਾ ਲਈ ਚੁਣੇ ਜਾਣ ਨੂੰ ਚੁਣੌਤੀ ਦੇਣ ਵਾਲੀ ਰਿੱਟ ਵਿਰੁੱਧ ਉਨ੍ਹਾਂ ਦੀ ਰਿੱਟ 'ਤੇ ਅਗਲੇ ਹਫਤੇ ਸੁਣਵਾਈ ਕਰੇਗੀ। ਅਹਿਮਦ ਪਟੇਲ ਚਾਹੁੰਦੇ ਹਨ ਕਿ ਗੁਜਰਾਤ ਹਾਈ ਕੋਰਟ ਨੂੰ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਰਿੱਟ 'ਤੇ ਅਗਲੀ ਕਾਰਵਾਈ ਤੋਂ ਰੋਕਿਆ ਜਾਵੇ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ ਅੱਜ ਪਟੇਲ ਦੀ ਰਿੱਟ ਦਾ ਵਰਣਨ ਕੀਤੇ ਜਾਣ 'ਤੇ ਕਿਹਾ ਕਿ ਇਸ 'ਤੇ 9 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ।
ਅਹਿਮਦ ਪਟੇਲ ਨੇ ਆਪਣੀ ਰਿੱਟ 'ਚ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਦੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਵਲੋਂ ਹਾਈ ਕੋਰਟ ਵਿਚ ਦਾਇਰ ਚੋਣ ਰਿੱਟ ਵਿਚਾਰਯੋਗ ਨਹੀਂ ਅਤੇ ਇਸਨੂੰ ਖਾਰਿਜ ਕਰਨ ਲਈ ਲੋੜ ਹੈ।
