ਪੋਤੇ ਨੇ ਪਬਲੀਸਿਟੀ ਲਈ ਕੱਟੀ ਦਾਦੀ ਦੀ ਗੁੱਤ

Monday, Aug 07, 2017 - 11:03 AM (IST)

ਪੋਤੇ ਨੇ ਪਬਲੀਸਿਟੀ ਲਈ ਕੱਟੀ ਦਾਦੀ ਦੀ ਗੁੱਤ

ਗ੍ਰੇਟਰ ਨੋਇਡਾ— ਇੱਥੋਂ ਦੇ ਦਯਾਨਤਪੁਰ 'ਚ ਐਤਵਾਰ ਨੂੰ ਸਿਰਫ ਪਬਲੀਸਿਟੀ ਲਈ ਇਕ ਪੋਤੇ ਨੇ ਆਪਣੀ ਦਾਦੀ ਦੀ ਗੁੱਤ ਕੱਟ ਦਿੱਤੀ। ਫਿਰ ਰੌਲਾ ਪਾ ਦਿੱਤਾ ਗਿਆ ਕਿ ਕਿਸੇ ਰਹੱਸਮਈ ਸ਼ਕਤੀ ਨੇ ਗੁੱਤ ਕੱਟ ਦਿੱਤੀ ਹੈ। ਹਾਲਾਂਕਿ ਕੁਝ ਹੀ ਦੇਰ 'ਚ ਅਸਲੀਅਤ ਸਾਹਮਣੇ ਆ ਗਈ। ਗੁੱਤ ਕੱਟਣ ਵਾਲੇ 11 ਸਾਲ ਦੇ ਪੋਤੇ ਨੂੰ ਪੁਲਸ ਨੇ ਚਿਤਾਵਨੀ ਦੇ ਕੇ ਛੱਡ ਦਿੱਤਾ। ਦਯਾਨਤਪੁਰ ਦੀ ਪੁਸ਼ਪਾ ਦੀ ਐਤਵਾਰ ਦੁਪਹਿਰ ਗੁੱਤ ਕੱਟਣ ਦੀ ਖਬਰ ਫੈਲੀ। ਪਰਿਵਾਰ ਦੇ ਲੋਕ ਸੁੱਤੇ ਹੋਏ ਅਚਾਨਕ ਗੁੱਤ ਕੱਟਣ ਦੀ ਗੱਲ ਕਹਿਣ ਲੱਗੇ। ਜਾਂਚ ਦੌਰਾਨ ਪੁਲਸ ਨੂੰ ਪਰਿਵਾਰ ਵਾਲਿਆਂ 'ਤੇ ਸ਼ੱਕ ਹੋਇਆ। ਬਾਰੀਕੀ ਨਾਲ ਜਾਂਚ ਕੀਤੀ ਗਾਂ ਤਾਂ ਪੁਸ਼ਪਾ ਨੇ ਪੁਲਸ ਨੂੰ ਦੱਸ ਦਿੱਤਾ ਕਿ ਉਸ ਦੇ ਜੇਠ ਦੇ 11 ਸਾਲ ਦੇ ਪੋਤੇ ਨੇ ਗੁੱਤ ਕੱਟੀ ਹੈ। ਘਟਨਾ ਦੇ ਸਮੇਂ ਪਰਿਵਾਰ ਦੇ ਲੋਕ ਨਾਲ ਬੈਠੇ ਸਨ। ਪਰਿਵਾਰ ਦੇ ਨੌਜਵਾਨਾਂ ਨੇ ਮਜ਼ਾਕ 'ਚ ਕਿਹਾ ਕਿ ਉਨ੍ਹਾਂ ਦੀ ਗੁੱਤ ਕੱਟ ਦਿੰਦੇ ਹਨ। ਇਸ ਨਾਲ ਹੱਲਾ ਹੋ ਜਾਵੇਗਾ ਅਤੇ ਪਬਲੀਸਿਟੀ ਵੀ ਮਿਲ ਜਾਵੇਗੀ। ਔਰਤ ਨੇ ਅਜਿਹਾ ਕਰਨ ਤੋਂ ਬੱਚੇ ਨੂੰ ਮਨ੍ਹਾ ਕੀਤਾ ਪਰ ਪੋਤਾ ਨਹੀਂ ਮੰਨਿਆ ਅਤੇ ਉਸ ਨੇ ਗੁੱਤ ਕੱਟ ਦਿੱਤੀ।
ਔਰਤਾਂ ਤੋਂ ਬਾਅਦ ਹੁਣ ਪੁਰਸ਼ ਦੀ ਗੁੱਤ ਕੱਟਣ ਦਾ ਮਾਮਲਾ ਵੀ ਐਤਵਾਰ ਨੂੰ ਸਾਹਮਣੇ ਆ ਗਿਆ। ਅਨੀਵਾਸ ਪਿੰਡ ਦੇ ਮੰਦਰ ਦੇ ਪੁਜਾਰੀ ਨਾਰਾਇਣ ਗਿਰੀ ਉਰਫ ਫੁੱਕਰ ਬਾਬਾ ਨੇ ਐਤਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਖਟਪਟ ਸੁਣ ਕੇ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਜਟਾ ਅਤੇ ਗੁੱਤ ਕੱਟੀ ਹੋਈ ਸੀ। ਬੁਲੰਦਸ਼ਹਿਰ 'ਚ ਤਿੰਨ ਦਿਨਾਂ 'ਚ ਗੁੱਤ ਕੱਟਣ ਦੇ 25 ਮਾਮਲੇ ਆ ਚੁਕੇ ਹਨ। ਲੋਨੀ ਦੇ ਭਾਜਪਾ ਵਿਧਾਇਕ ਨੰਦਕਿਸ਼ੋਰ ਗੁੱਜਰ ਨੇ ਕਿਹਾ ਹੈ ਕਿ ਗੁੱਤ ਕੱਟਣ ਤੋਂ ਲੋਕਾਂ ਨੂੰ ਬਚਾਉਣ ਲਈ ਉਹ ਮੰਗਲਵਾਰ ਨੂੰ ਸੰਗਮ ਵਿਹਾਰ ਦੇ ਸ਼ਮਸ਼ਾਨ ਘਾਟ 'ਚ ਹਵਨ ਅਤੇ ਯੱਗ ਕਰਨਗੇ।


Related News