ਆਸ਼ਕੀ ਕਰਦੇ ਆਸ਼ਿਕਾਂ ਨੂੰ ਲੜਕੀ ਦੀ ਨਾਨੀ ਨੇ ਨਾਨੀ ਯਾਦ ਕਰਵਾਈ, ਟੁੱਟੀ ਲੱਤ

Thursday, Nov 30, 2017 - 08:51 AM (IST)

ਆਸ਼ਕੀ ਕਰਦੇ ਆਸ਼ਿਕਾਂ ਨੂੰ ਲੜਕੀ ਦੀ ਨਾਨੀ ਨੇ ਨਾਨੀ ਯਾਦ ਕਰਵਾਈ, ਟੁੱਟੀ ਲੱਤ

ਫਰੀਦਾਬਾਦ — ਸਕੂਲ ਤੋਂ ਵਾਪਸ ਆ ਰਹੀ ਵਿਦਿਆਰਥਣ ਦੇ ਘਰ ਤੱਕ ਪਿੱਛਾ ਕਰਨ ਵਾਲੇ ਸਕੂਟੀ ਸਵਾਰ ਲੜਕਿਆਂ ਨੂੰ ਵਿਦਿਆਰਥਣ ਦੀ ਨਾਨੀ ਨੇ ਨਾਨੀ ਯਾਦ ਕਰਵਾ ਦਿੱਤੀ। ਲੜਕਿਆਂ ਨੇ ਆਪਣੇ ਬਚਾਅ ਲਈ ਬਜ਼ੁਰਗ ਨਾਨੀ 'ਤੇ ਸਕੂਟੀ ਚੜ੍ਹਾ ਦਿੱਤੀ, ਜਿਸ ਕਾਰਨ ਨਾਨੀ ਦਾ ਪੈਰ ਟੁੱਟ ਗਿਆ ਪਰ ਬਹਾਦੁਰ ਨਾਨੀ ਨੇ ਸਕੂਟੀ ਨਹੀਂ ਛੱਡੀ। ਲੜਕਿਆਂ ਨੇ ਸਕੂਟੀ ਛੱਡ ਕੇ ਜਾਣ 'ਚ ਹੀ ਆਪਣੀ ਸਲਾਮਤੀ ਸਮਝੀ। ਫਿਲਹਾਲ ਲੜਕਿਆਂ ਦੀ ਸਕੂਟੀ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

PunjabKesari
ਦਰਅਸਲ ਐੱਨ.ਆਈ.ਟੀ. ਫਰੀਦਾਬਾਦ ਦੀ ਡਬੁਆ ਕਾਲੋਨੀ ਦੇ ਈ-ਬਲਾਕ 'ਚ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਜਦੋਂ ਸਕੂਲ ਤੋਂ ਆਪਣੇ ਸਾਈਕਲ 'ਤੇ ਘਰ ਵਾਪਸ ਆ ਰਹੀ ਸੀ ਤਾਂ ਦੋ ਸਕੂਟੀ ਸਵਾਰ ਲੜਕਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਘਰ ਪਹੁੰਚਦੇ ਹੀ ਲੜਕੀ ਨੇ ਆਪਣੀ ਨਾਨੀ ਨੂੰ ਸਾਰੀ ਗੱਲ ਦੱਸੀ। ਇਸ 'ਤੇ ਬਜ਼ੁਰਗ ਨਾਨੀ ਨੇ ਘਰ ਦੇ ਬਾਹਰ ਆ ਕੇ ਸਕੂਟੀ ਸਵਾਰ ਲੜਕਿਆਂ ਨੂੰ ਲਲਕਾਰਦੇ ਹੋਏ ਫੜਣ ਦੀ PunjabKesariਕੋਸ਼ਿਸ਼ ਕੀਤੀ।


ਬਜ਼ੁਰਗ ਮਹਿਲਾ ਨੂੰ ਗੁੱਸੇ ਨਾਲ ਆਪਣੇ ਵੱਲ ਆਉਂਦੇ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਲੜਕੇ ਮੁੜੇ ਤਾਂ ਅੱਗੇ ਗਲੀ ਬੰਦ ਸੀ, ਜਿਸ ਕਾਰਨ ਘਬਰਾ ਕੇ ਉਸੇ ਰਸਤੇ ਜਾਣ ਦੀ ਕੋਸ਼ਿਸ਼ 'ਚ ਲੜਕਿਆਂ ਨੇ ਸਕੂਟੀ ਬਜ਼ੁਰਗ ਨਾਨੀ 'ਤੇ ਹੀ ਚੜ੍ਹਾ ਦਿੱਤੀ। ਇਸ ਘਟਨਾ 'ਚ ਨਾਨੀ ਦੀ ਲੱਤ ਟੁੱਟ ਗਈ, ਪਰ ਫਿਰ ਵੀ ਨਾਨੀ ਨੇ ਲੜਕਿਆਂ ਦੀ ਸਕੂਟੀ ਨਹੀਂ ਛੱਡੀ। ਨਾਨੀ ਦੀ ਬਹਾਦਰੀ ਦੇਖ ਕੇ ਲੜਕੇ ਵੀ ਘਬਰਾ ਗਏ ਅਤੇ ਸਕੂਟੀ ਨੂੰ ਛੱਡ ਕੇ ਭੱਜ ਗਏ। ਨਾਨੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਨਾਨੀ ਨੂੰ ਪਲਾਸਟਰ ਲੱਗਾ। ਨਾਨੀ ਦੀ ਇਸ ਬਹਾਦਰੀ ਦੇ ਚਰਚੇ ਸਾਰੇ ਸ਼ਹਿਰ 'ਚ ਹੋ ਰਹੇ ਹਨ। ਦੂਸਰੇ ਪਾਸੇ ਨਾਨੀ ਨੂੰ ਇਸ ਗੱਲ ਦਾ ਗਿਲ੍ਹਾ ਹੈ ਕਿ ਉਹ ਬਦਮਾਸ਼ ਲੜਕਿਆਂ ਨੂੰ ਫੜ ਨਹੀਂਂ ਸਕੀ।
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਨਗਰ ਨਿਗਮ ਦੇ ਸਥਾਪਨਾ ਅਧਿਕਾਰੀ ਰਤਨ ਲਾਲ ਰੋਹਿਲਾ ਅਤੇ ਸਮਾਜ ਸੇਵਕ ਵਰੁਣ ਸ਼ਯੋਕੰਦ ਹਸਪਤਾਲ ਪੁੱਜੇ ਅਤੇ ਨਾਨੀ ਦੀ ਬਹਾਦਰੀ ਦੀ ਤਾਰੀਫ ਕੀਤੀ। ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਇਸ ਬਜ਼ੁਰਗ ਮਹਿਲਾ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਇਸ ਤਰ੍ਹਾਂ ਦੀ ਮਹਿਲਾ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਸ ਹਸਪਤਾਲ ਪਹੁੰਚੀ ਅਤੇ ਬਜ਼ੁਰਗ ਮਹਿਲਾ ਦਾ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੇ ਅਨੁਸਾਰ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News