ਹੁਣ ਦੁਸ਼ਮਣਾਂ ਦੀ ਖੈਰ ਨਹੀਂ, 1 ਲੱਖ 45 ਹਜ਼ਾਰ ਕਰੋੜ ਦੇ ਹਥਿਆਰ ਖਰੀਦੇਗੀ ਸਰਕਾਰ

Wednesday, Sep 04, 2024 - 10:20 AM (IST)

ਹੁਣ ਦੁਸ਼ਮਣਾਂ ਦੀ ਖੈਰ ਨਹੀਂ, 1 ਲੱਖ 45 ਹਜ਼ਾਰ ਕਰੋੜ ਦੇ ਹਥਿਆਰ ਖਰੀਦੇਗੀ ਸਰਕਾਰ

ਨਵੀਂ ਦਿੱਲੀ (ਏਜੰਸੀ)- ਸਰਕਾਰ ਨੇ ਹਥਿਆਰਬੰਦ ਫ਼ੌਜਾਂ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਦੇ ਆਧੁਨਿਕੀਕਰਨ ਲਈ ਲਗਭਗ 1 ਲੱਖ 45 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਮੰਗਲਵਾਰ ਨੂੰ ਇਥੇ ਰੱਖਿਆ ਖਰੀਦ ਕੌਂਸਲ ਨੇ 10 ਪੂੰਜੀ ਖਰੀਦ ਪ੍ਰਸਤਾਵਾਂ ਨੂੰ ਲੋੜ ਦੀ ਪ੍ਰਵਾਨਗੀ (ਏ.ਓ.ਐੱਨ.) ਦਿੱਤੀ। ਇਨ੍ਹਾਂ ਸੌਦਿਆਂ ਦੀ ਕੁੱਲ ਲਾਗਤ ਦਾ 99 ਫ਼ੀਸਦੀ ਦੇਸ਼ ’ਚ ਹੀ ਡਿਜ਼ਾਈਨ, ਵਿਕਸਿਤ ਅਤੇ ਨਿਰਮਿਤ ਸ਼੍ਰੇਣੀ ਦਾ ਹੋਵੇਗਾ। ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਪ੍ਰਸਤਾਵਾਂ ’ਚ ਫੌਜ ਦੇ ਟੈਂਕ ਬੇੜੇ ਦੇ ਆਧੁਨਿਕੀਕਰਨ ਲਈ ‘ਫਿਊਚਰ ਰੈਡੀ ਕਾਂਬੈਟ ਵ੍ਹੀਕਲਸ’ (ਐੱਫ.ਆਰ.ਸੀ.ਵੀ.) ਦੀ ਖਰੀਦ ਦਾ ਪ੍ਰਸਤਾਵ ਵੀ ਸ਼ਾਮਲ ਹੈ।

ਐੱਫ.ਆਰ.ਸੀ.ਵੀ. ਬਿਹਤਰ ਗਤੀਸ਼ੀਲਤਾ, ਸਾਰੇ ਇਲਾਕਿਆਂ ’ਚ ਕੰਮ ਕਰਨ ਦੀ ਸਮਰੱਥਾ, ਬਹੁ-ਪੱਧਰੀ ਸੁਰੱਖਿਆ, ਸਟੀਕ ਅਤੇ ਮਾਰੂ ਅੱਗ ’ਤੇ ਕਾਬੂ ਪਾਉਣ ਵਾਲੇ ਉਪਕਰਣਾਂ ਨਾਲ ਲੈਸ ਮੁੱਖ ਜੰਗੀ ਟੈਂਕ ਹੋਵੇਗਾ। ਕੌਂਸਲ ਨੇ ‘ਏਅਰ ਡਿਫੈਂਸ ਫਾਇਰ ਕੰਟਰੋਲ ਰਾਡਾਰ’ ਦੀ ਖਰੀਦ ਲਈ ਵੀ ਮਨਜ਼ੂਰੀ ਦਿੱਤੀ ਹੈ ਜੋ ਹਵਾਈ ਟਾਰਗੈੱਟ ਦਾ ਪਤਾ ਲਗਾਵੇਗਾ ਅਤੇ ਟ੍ਰੈਕ ਕਰਨ ਦੇ ਨਾਲ-ਨਾਲ ਫਾਇਰਿੰਗ ਕਰਨ ’ਚ ਵੀ ਸਮਰੱਥ ਹੋਵੇਗਾ। ਭਾਰਤੀ ਕੋਸਟ ਗਾਰਡ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਲੋੜ ਦੇ ਆਧਾਰ ’ਤੇ ਖਰੀਦ ਦੇ 3 ਪ੍ਰਸਤਾਵ ਮਨਜ਼ੂਰ ਕੀਤੇ ਗਏ ਹਨ। ਡੋਰਨੀਅਰ-228 ਜਹਾਜ਼, ਖ਼ਰਾਬ ਮੌਸਮ ਦੀ ਹਾਲਤ ’ਚ ਉੱਚ ਸੰਚਾਲਨ ਸਹੂਲਤਾਂ ਵਾਲੇ ਅਗਲੀ ਪੀੜ੍ਹੀ ਦੇ ਤੇਜ਼ ਗਸ਼ਤੀ ਜਹਾਜਾਂ ਅਤੇ ਉੱਨਤ ਤਕਨੀਕ ਅਤੇ ਲੰਮੀ ਦੂਰੀ ਦੇ ਸੰਚਾਲਨ ਵਾਲੇ ਅਗਲੀ ਪੀੜ੍ਹੀ ਦੇ ਆਫਸ਼ੋਰ ਗਸ਼ਤੀ ਜਹਾਜਾਂ ਦੀ ਖਰੀਦ ਨਾਲ ਕੋਸਟ ਗਾਰਡ ਦੀ ਨਿਗਰਾਨੀ ਦੀ ਸਮਰੱਥਾ, ਖੋਜ ਤੇ ਬਚਾਅ ਅਤੇ ਆਫਤ ਰਾਹਤ ਮੁਹਿੰਮ ਚਲਾਉਣ ਦੀ ਸਮਰੱਥਾ ’ਚ ਵਾਧਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News