ਸਰਕਾਰ ''ਤੇ ਏਅਰ ਇੰਡੀਆ ਦਾ 325 ਕਰੋੜ ਰੁਪਿਆ ਬਕਾਇਆ
Monday, Mar 12, 2018 - 04:25 AM (IST)

ਨਵੀਂ ਦਿੱਲੀ - ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਏਅਰ ਇੰਡੀਆ ਦਾ ਸਰਕਾਰ 'ਤੇ 325 ਕਰੋੜ ਰੁਪਏ ਦਾ ਬਕਾਇਆ ਹੈ। ਇਹ ਬਕਾਇਆ ਦੂਜੇ ਦੇਸ਼ਾਂ ਲਈ ਵੀ. ਵੀ. ਆਈ. ਪੀ. ਚਾਰਟਰਡ ਹਵਾਈ ਜਹਾਜ਼ਾਂ ਦੀ ਸੇਵਾ ਨਾਲ ਸਬੰਧਤ ਹੈ । ਸੂਚਨਾ ਦੇ ਅਧਿਕਾਰ ਅਧੀਨ ਇਕ ਜਵਾਬ ਵਿਚ ਏਅਰ ਇੰਡੀਆ ਨੇ ਵੀ. ਵੀ. ਆਈ. ਪੀ. ਦੇ ਦੌਰਿਆਂ ਦੀ ਸੇਵਾ ਨਾਲ ਜੁੜੇ ਵੱਖ-ਵੱਖ ਮੰਤਰਾਲਿਆਂ ਕੋਲ ਪਏ ਬਿੱਲ ਦਾ ਵੇਰਵਾ ਦਿੱਤਾ ਹੈ।
ਕੌਮੀ ਹਵਾਬਾਜ਼ੀ ਕੰਪਨੀ ਵਲੋਂ 8 ਮਾਰਚ ਨੂੰ ਮੁਹੱਈਆ ਕਰਵਾਏ ਗਏ ਵੇਰਵਿਆਂ ਮੁਤਾਬਕ ਵੀ. ਵੀ. ਆਈ. ਪੀ. ਚਾਰਟਰਡ ਹਵਾਈ ਜਹਾਜ਼ਾਂ ਦੀ ਸੇਵਾ ਲਈ 31 ਜਨਵਰੀ 2018 ਤਕ 325.81 ਕਰੋੜ ਰੁਪਏ ਦਾ ਬਕਾਇਆ ਸੀ। ਇਸ ਰਕਮ ਵਿਚੋਂ 84.01 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਦੇ ਬਕਾਇਆ ਹਨ।
ਚਾਰਟਰਡ ਹਵਾਈ ਜਹਾਜ਼ਾਂ ਦੀ ਵਰਤੋਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਲਈ ਕੀਤੀ ਜਾਂਦੀ ਹੈ ਅਤੇ ਹਵਾਈ ਜਹਾਜ਼ ਏਅਰ ਇੰਡੀਆ ਵਲੋਂ ਮੁਹੱਈਆ ਕਰਵਾਏ ਜਾਂਦੇ ਹਨ।