ਵਿਜੇ ਮਾਲਿਆ ਦੇ ਲੰਡਨ ਵਾਲੇ ਘਰ ''ਚ ਹੈ ਸੋਨੇ ਦਾ ਟਾਇਲਟ

Sunday, Aug 12, 2018 - 08:52 AM (IST)

ਵਿਜੇ ਮਾਲਿਆ ਦੇ ਲੰਡਨ ਵਾਲੇ ਘਰ ''ਚ ਹੈ ਸੋਨੇ ਦਾ ਟਾਇਲਟ

ਨਵੀਂ ਦਿੱਲੀ — ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਸਿਰ 'ਤੇ ਭਾਵੇਂ ਭਾਰਤ ਸਰਕਾਰ ਦਾ ਹਜ਼ਾਰਾਂ ਕਰੋੜਾਂ ਦਾ ਕਰਜ਼ਾਂ ਹੋਵੇ, ਪਰ ਲੰਡਨ 'ਚ ਉਸਦੀ ਸ਼ਾਨੋ-ਸ਼ੌਕਤ ਅਤੇ ਰਹਿਣ-ਸਹਿਣ ਦੇ ਰਾਇਲ ਤਰੀਕੇ 'ਚ ਜ਼ਰਾ ਵੀ ਕਮੀ ਨਹੀਂ ਆਈ ਹੈ। ਹੁਣ ਜੇਮਸ ਕ੍ਰੈਬ੍ਰੀ ਨਾਮ ਦੇ ਲੇਖਕ ਅਤੇ ਪ੍ਰੋਫੈਸਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਾਲਿਆ ਦੇ ਲੰਡਨ ਵਾਲੇ ਘਰ 'ਚ ਸੋਨੇ ਦਾ ਟਾਇਲਟ ਦੇਖਿਆ ਸੀ। ਦਰਅਸਲ ਮੁੰਬਈ ਦੇ ਇਕ ਪ੍ਰੋਗਰਾਮ 'ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਹ ਸਮਝਾ ਰਹੇ ਸਨ ਕਿ ਕਿਸੇ ਥਾਂ ਦਾ ਟਾਇਲਟ ਵੀ ਉਸ ਬਾਰੇ ਬਹੁਤ ਕੁਝ ਦੱਸਦਾ ਹੈ। ਫਿਰ ਉਨ੍ਹਾਂ ਨੇ ਵਿਜੇ ਮਾਲਿਆ ਨਾਲ ਜੁੜਿਆ ਕਿੱਸਾ ਦੱਸਿਆ।

ਕ੍ਰੈਬ੍ਰੀ ਨੇ ਦੱਸਿਆ,'ਉਸ ਦਿਨ ਮੈਂ ਲਗਭਗ 4 ਘੰਟੇ ਤੱਕ ਮਾਲਿਆ ਦੇ ਲੰਡਨ ਵਾਲੇ ਘਰ 'ਚ ਰੁਕਿਆ ਸੀ। ਉਸ ਸਮੇਂ ਮਾਲਿਆ ਉਦਾਸ ਸੀ ਕਿਉਂਕਿ ਉਹ ਮੋਨਾਕੋ ਗ੍ਰੈਂਡ ਪ੍ਰਿਕਸ ਦੇਖਣ ਨਹੀਂ ਜਾ ਸਕਿਆ ਸੀ ਜਿਸ ਕਾਰਨ ਉਸ ਨੂੰ ਇਹ ਪ੍ਰੋਗਰਾਮ ਘਰ ਬੈਠ ਕੇ ਟੀ.ਵੀ. 'ਤੇ ਆਮ ਲੋਕਾਂ ਦੀ ਤਰ੍ਹਾਂ ਦੇਖਣਾ ਪਿਆ।'

ਕ੍ਰੈਬ੍ਰੀ ਨੇ ਦੱਸਿਆ ਕਿ ਮਾਲਿਆ ਨੇ ਆਪਣਾ ਅਗਲਾ whisky ਦਾ ਗਲਾਸ ਚੁੱਕਿਆ ਹੀ ਸੀ ਕਿ ਉਨ੍ਹਾਂ ਨੇ ਮਾਲਿਆ ਨੂੰ ਟਾਇਲਟ ਦਾ ਰਸਤਾ ਪੁੱਛਿਆ ਅਤੇ ਟਾਇਲਟ ਚਲੇ ਗਏ। ਕ੍ਰੈਬ੍ਰੀ ਮੁਤਾਬਕ ਉਥੇ ਉਨ੍ਹਾਂ ਨੂੰ ਗੋਲਡ ਦਾ ਟਾਇਲਟ ਦਿਖਿਆ। ਜਿਸ ਦਾ ਰਿਮ ਅਤੇ ਟਾਪ ਵੀ ਸੋਨੇ ਦਾ ਸੀ ਗੱਲਬਾਤ ਦੌਰਾਨ ਕ੍ਰੈਬ੍ਰੀ ਨੇ ਹਲਕੇ ਅੰਦਾਜ਼ ਨਾਲ ਇਹ ਵੀ ਕਹਿ ਦਿੱਤਾ ਕਿ ਉਨ੍ਹਾਂ ਨੂੰ ਉਥੇ ਸੋਨੇ ਦਾ ਟਾਇਲਟ ਪੇਪਰ ਨਹੀਂ ਦਿਖਾਈ ਦਿੱਤਾ।

ਜ਼ਿਕਰਯੋਗ ਹੈ ਕਿ ਮਾਲਿਆ 'ਤੇ ਬੈਂਕ ਘਪਲਾ, ਮਨੀ ਲਾਂਡਰਿੰਗ ਅਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਨਜ਼ 'ਤੇ 10 ਹਜ਼ਾਰ ਕਰੋੜ ਰੁਪਏ ਦੇ ਲੋਨ ਦਾ ਮਾਮਲਾ ਚਲ ਰਿਹਾ ਹੈ। ਫਿਲਹਾਲ ਮਾਲਿਆ ਲੰਡਨ 'ਚ ਹੈ। ਹੁਣ ਮਾਲਿਆ ਭਾਰਤ ਆ ਕੇ ਆਪਣੀ ਮਰਜ਼ੀ ਨਾਲ ਆਪਣਾ ਕਰਜ਼ਾ ਉਤਾਰਨਾ ਚਾਹੁੰਦਾ ਹੈ।


Related News