ਟੁੱਟ ਗਏ ਡੈਮ ਦੇ ਗੇਟ, ਹੜ੍ਹ ਦਾ ਅਲਰਟ ਹੋਇਆ ਜਾਰੀ, ਲੋਕਾਂ ਦੇ ਸੁੱਕੇ ਸਾਹ

Monday, Aug 12, 2024 - 05:24 PM (IST)

ਟੁੱਟ ਗਏ ਡੈਮ ਦੇ ਗੇਟ, ਹੜ੍ਹ ਦਾ ਅਲਰਟ ਹੋਇਆ ਜਾਰੀ, ਲੋਕਾਂ ਦੇ ਸੁੱਕੇ ਸਾਹ

ਕੋਪੱਲ : ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਇਨ੍ਹਾਂ ਦਿਨੀਂ ਬੇਹੱਦ ਜ਼ਿਆਦਾ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਨਦੀਆਂ ਇਸ ਵੇਲੇ ਉਫ਼ਾਨ 'ਤੇ ਹਨ। ਕਰਨਾਟਕ ਅਤੇ ਆਂਧਰ ਪ੍ਰਦੇਸ਼ ਲਈ ਇਹ ਮੀਂਹ ਇੱਕ ਨਵੀਂ ਮੁਸੀਬਤ ਲੈ ਕੇ ਆਇਆ ਹੈ। ਇੱਥੇ ਕੋਪੱਲ ਜ਼ਿਲ੍ਹੇ ਵਿੱਚ ਤੁੰਗਭਦਰਾ ਨਦੀ ਦੇ ਪਾਣੀ ਦੀ ਤੇਜ ਰਫਤਾਰ ਕਾਰਨ ਪੰਪਾ ਸਾਗਰ ਡੈਮ ਦੇ ਗੇਟ ਟੁੱਟ ਗਏ ਹਨ। ਇਸ ਕਾਰਨ ਉਥੇ ਪਾਣੀ ਦਾ ਤੇਜ ਵਹਾ ਵਹਿਣ ਲੱਗਾ ਅਤੇ ਹੜ੍ਹ ਦੀ ਚਿੰਤਾ ਸਤਾਉਣ ਲੱਗੀ ਹੈ।

ਪ੍ਰਸ਼ਾਸਨ ਨੇ ਇੱਕ ਗੇਟ ਛੱਡ ਕੇ ਬਾਕੀ ਸਾਰੇ ਡੈਮ ਦੇ ਗੇਟ ਖੋਲ੍ਹ ਦਿੱਤੇ ਹਨ ਤਾਂ ਜੋ ਇੱਕ ਗੇਟ 'ਤੇ ਦਬਾਅ ਘਟਾਇਆ ਜਾ ਸਕੇ। ਇਸ ਨਾਲ ਨਦੀ ਦੇ ਪਾਣੀ ਦਾ ਪੱਧਰ ਘਟੇਗਾ ਅਤੇ 19 ਨੰਬਰ ਦੇ ਗੇਟ ਦੀ ਮਰੰਮਤ ਦਾ ਕੰਮ ਕੀਤਾ ਜਾ ਸਕੇਗਾ। ਡੈਮ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਕਾਰਨ ਲੋਕਾਂ ਨੂੰ ਨਦੀ ਦੇ ਨੇੜੇ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਇਥੇ ਕੋਪੱਲ ਦੇ ਹੇਠਲੇ ਖੇਤਰਾਂ ਵਿੱਚ ਹੜ੍ਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਖੋਲ੍ਹੇ ਗਏ ਡੈਮ ਦੇ ਗੇਟ

ਜਲ ਸਰੋਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੈਮ ਦੇ ਮਰੰਮਤ ਕੰਮ ਲਈ ਡੈਮ ਦੀ ਮੌਜੂਦਾ ਕੁੱਲ ਸਮਰਥਾ 105 ਟੀਐਮਸੀ ਦੇ ਮੁਕਾਬਲੇ ਪਾਣੀ ਦੇ ਪੱਧਰ ਨੂੰ 65 ਤੋਂ 55 ਟੀਐਮਸੀ ਤੱਕ ਘਟਾਉਣ ਦੀ ਲੋੜ ਹੈ। ਵਿਭਾਗ ਨੇ ਡੈਮ ਦੇ ਮਰੰਮਤ ਕੰਮ ਸ਼ੁਰੂ ਕਰਨ ਲਈ ਪੰਜ ਗੇਟਾਂ ਨੂੰ ਛੱਡ ਕੇ ਬਾਕੀ ਸਾਰੇ ਗੇਟ ਖੋਲ੍ਹ ਦਿੱਤੇ ਹਨ। ਸੂਤਰਾਂ ਅਨੁਸਾਰ, ਡੈਮ ਤੋਂ ਇਸ ਸਮੇਂ 89,000 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ।

ਉਪ ਮੁੱਖ ਮੰਤਰੀ ਨੇ ਖੁਦ ਸੰਭਾਲੀ ਕਮਾਂਡ

ਕੋਪੱਲ ਜ਼ਿਲ੍ਹੇ ਨਾਲ ਸੰਬੰਧਤ ਮੰਤਰੀ ਸ਼ਿਵਰਾਜ ਤੰਗਦਾਗੀ ਨੇ ਡੈਮ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ, "ਸਾਨੂੰ ਡੈਮ ਤੋਂ ਘੱਟੋ-ਘੱਟ 60 ਤੋਂ 65 ਟੀਐਮਸੀ ਪਾਣੀ ਛੱਡਣਾ ਪੈ ਸਕਦਾ ਹੈ। 20 ਫੁੱਟ ਪਾਣੀ ਛੱਡੇ ਜਾਣ ਤੋਂ ਬਾਅਦ ਹੀ ਸਮੱਸਿਆ ਦਾ ਹੱਲ ਹੋ ਸਕਦਾ ਹੈ, ਇਸ ਲਈ ਡੈਮ ਨੂੰ ਖਾਲੀ ਕਰਨਾ ਜਰੂਰੀ ਹੈ।" ਇਸ ਦਰਮਿਆਨ, ਜਲ ਸਰੋਤ ਵਿਭਾਗ ਦਾ ਚਾਰਜ਼ ਸੰਭਾਲਣ ਵਾਲੇ ਉਪਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਪੱਲ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤੁੰਗਭਦਰਾ ਨਦੀ 'ਤੇ ਪੰਪਾ ਸਾਗਰ ਡੈਮ ਦੇ ਟੁੱਟੇ ਗੇਟ ਦੀ ਮਰੰਮਤ ਲਈ ਦੋ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੈਮ ਦੇ 19ਵੇਂ ਫਾਟਕ ਦੇ ਬਹਿਜਾਣ ਤੋਂ ਬਾਅਦ ਡੈਮ ਨੂੰ ਭਾਰੀ ਨੁਕਸਾਨ ਪੁੱਜਣ ਦਾ ਡਰ ਸੀ। ਉਪਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਡੈਮ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਸੀ, ਇਸ ਲਈ ਸਾਰੇ ਫਾਟਕੇ ਖੋਲ੍ਹ ਦਿੱਤੇ ਗਏ, ਜਿਸ ਨਾਲ 38,000 ਕਿਊਸੈਕ ਪਾਣੀ ਗੁਆਂਢੀ ਸੂਬਿਆਂ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਛੱਡਿਆ ਜਾ ਰਿਹਾ ਹੈ।

 


author

DILSHER

Content Editor

Related News