ਭਰਾ ਦੇ ਜ਼ਮੀਨ 'ਤੇ ਕਬਜ਼ਾ ਕਰਕੇ ਭਤੀਜੇ ਨੂੰ ਗੋਲੀ ਮਾਰਨ ਵਾਲਾ ਗ੍ਰਿਫਤਾਰ
Saturday, Jan 06, 2018 - 04:00 PM (IST)

ਫਰੀਦਾਬਾਦ — ਫਰੀਦਾਬਾਦ ਨਗਰ ਨਿਗਮ ਦੇ ਸਾਬਕਾ ਮੇਅਰ ਦਵਿੰਦਰ ਭਡਾਨਾ ਨੂੰ ਸੀ.ਆਈ.ਏ ਪੁਲਸ ਨੇ ਆਪਣੇ ਭਰਾ ਦੀ ਜ਼ਮੀਨ ਦੇ ਫਰਜ਼ੀ ਕਾਗਜ਼ਾਤ ਬਣਾ ਕੇ ਖੁਰਦ-ਬੁਰਦ ਕਰਨ ਅਤੇ ਉਸ ਤੋਂ ਬਾਅਦ ਆਪਣੇ ਭਤੀਜੇ ਨੂੰ ਗੋਲੀ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਦੇ ਖਿਲਾਫ ਸੂਰਜਕੁੰਡ ਥਾਣੇ 'ਚ 6 ਅਪ੍ਰੈਲ 2017 'ਚ ਧਾਰਾ 420,467, 468, 471, 120ਬੀ ਅਤੇ 506 ਆਈ.ਪੀ.ਸੀ. ਦੇ ਤਹਿਤ ਮਾਮਲਾ ਹੋਇਆ ਸੀ। ਇਸ ਤੋਂ ਬਾਅਦ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਹੁਣ ਇਸ ਨੂੰ ਬਦਰਪੁਰ ਬਾਰਡਰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਦੋਸ਼ੀ ਭਡਾਨਾ ਇਨੈਲੋ ਸਰਕਾਰ ਦੇ ਸਮੇਂ 'ਚ ਇਕ ਸਾਲ ਤੱਕ ਨਗਰ ਨਿਗਮ 'ਚ ਮੇਅਰ ਦੇ ਅਹੁਦੇ 'ਤੇ ਰਿਹਾ ਸੀ। ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ 'ਚ ਭਡਾਨਾ ਨੇ ਆਪਣੇ ਭਤੀਜੇ ਦੇ ਪੈਰ 'ਤੇ ਗੋਲੀ ਮਾਰ ਦਿੱਤੀ ਸੀ। ਗ੍ਰਿਫਤਾਰ ਹੋਏ ਦੋਸ਼ੀ ਨੂੰ ਪੁਲਸ ਨੇ ਕੋਰਟ 'ਚ ਪੇਸ਼ ਕਰਕੇ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ।
ਅਧਿਕਾਰੀ ਏ.ਸੀ.ਪੀ. ਰਾਜੇਸ਼ ਚੇਚੀ ਨੇ ਦੱਸਿਆ ਕਿ ਰਿਮਾਂਡ ਦੇ ਦੌਰਾਨ ਭਡਾਨਾ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਪੁਲਸ ਨੇ ਦੋਸ਼ੀ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਹੈ।