ਜੰਗਲਾਤ ਗਾਰਡ ਮੌਤ ਮਾਮਲਾ : ਹੁਸ਼ਿਆਰ ਸਿੰਘ ਦੇ ਘਰ ਪਹੁੰਚੀ ਸੀ. ਆਈ. ਡੀ., ਦਾਦੀ ਦੇ ਲਏ ਬਿਆਨ

06/23/2017 11:30:47 AM

ਮੰਡੀ— ਜੰਗਲਾਤ ਗਾਰਡ ਹੁਸ਼ਿਆਰਪੁਰ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਸੀ. ਆਈ. ਡੀ. ਕ੍ਰਾਈਮ ਟੀਮ ਬੀਤੇਂ ਦਿਨੀਂ ਵੀਰਵਾਰ ਨੂੰ ਜੰਜੈਹਲੀ ਪਹੁੰਚੀ ਅਤੇ ਇੱਥੇ ਝਰੋਟੀ ਪਿੰਡ 'ਚ ਮ੍ਰਿਤਕ ਦੀ ਦਾਦੀ ਅਤੇ ਚਾਚੇ ਸਮੇਤ ਹੋਰ ਘਰਵਾਲਿਆਂ ਦੇ ਬਿਆਨ ਦਰਜ ਕੀਤੇ ਗਏ। ਸੀ. ਆਈ. ਡੀ. ਨੇ ਦਾਦੀ ਹਿਰਦੀ ਦੇਵੀ ਨਾਲ ਹੁਸ਼ਿਆਰਪੁਰ ਦੀ ਉਸ ਦੌਰਾਨ ਮਨੋਸਥਿਤੀ ਨੂੰ ਲੈ ਕੇ ਵੀ ਪੁੱਛਿਆ ਅਤੇ ਉਸ ਦੀ ਪੜਾਈ ਬਾਰੇ ਜਾਣਕਾਰੀ ਹਾਸਲ ਕੀਤੀ। ਖੁਦਕੁਸ਼ੀ ਨੋਟ 'ਚ ਹੈਂਡਰਾਇੰਗ ਸਮੇਤ ਹੋਰ ਰਿਪੋਰਟ 'ਤੇ ਵੀ ਸੀ. ਆਈ. ਡੀ. ਨੇ ਘਰਦਿਆਂ ਨਾਲ ਗੱਲਬਾਤ ਕੀਤੀ।
ਸੀ. ਆਈ. ਡੀ. ਕ੍ਰਾਈਮ ਦੇ ਡੀ. ਐੱਸ. ਪੀ. ਭੁਪੇਂਦਰ ਬਰਾਗਟਾ ਨੇ ਦੱਸਿਆ ਕਿ ਟੀਮ ਨੇ ਮ੍ਰਿਤਕ ਜੰਗਤਾਲ ਗਾਰਡ ਹੁਸ਼ਿਆਰ ਸਿੰਘ ਦੇ ਘਰ ਜਾ ਕੇ ਪਰਿਵਾਰ ਦੈ ਮੈਂਬਰਾਂ ਦੇ ਬਿਆਨ ਲਏ ਹਨ। ਮ੍ਰਿਤਕ ਦੇ ਮੋਬਾਇਲ ਦੀ ਡਿਟੇਲ ਅਤੇ ਜੀ. ਪੀ. ਐੱਸ. ਆਦਿ ਦੀ ਰਿਪੋਰਟ ਵੀ ਬਹੁਤ ਜਲਦੀ ਐੱਫ. ਐੱਸ. ਐੱਲ. ਨਾਲ ਮਿਲਣ ਵਾਲੀ ਹੈ। ਉਸ ਤੋਂ ਬਾਅਦ ਹੀ ਇਸ ਮਾਮਲੇ 'ਚ ਕੁਝ ਕਿਹਾ ਜਾ ਸਕਦਾ ਹੈ।
ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੁਣ ਪੁਲਸ ਨੇ ਵੀ ਗੈਰ-ਕਟਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰਸੋਗ ਪੁਲਸ ਦੀ ਟੀਮ ਨੇ ਕਟਾਂਡਾ ਬੀਟ ਦੇ ਜੰਗਲ ਦਾ ਦੌਰਾ ਕੀਤਾ ਅਤੇ ਵੱਡੇ ਹੋਏ ਦਰੱਖਤਾਂ ਦੀ ਵੀਡੀਓਗ੍ਰਾਫੀ ਵੀ ਕੀਤੀ। ਐਡੀਸ਼ਨਲ ਐੱਸ. ਪੀ. ਮੰਡੀ ਕੁਲਭੂਸ਼ਣ ਨੇ ਕਿਹਾ ਕਿ ਪੁਲਸ ਦਲ ਕਟਾਂਡਾ ਬੀਟ ਦੀ ਚੰਗੀ ਤਰ੍ਹਾਂ ਛਾਣਬੀਨ 'ਚ ਲੱਗੇ ਹੋਏ ਹਨ ਅਤੇ ਜੋ ਵੀ ਇਸ 'ਚ ਸਾਹਮਣੇ ਆਵੇਗਾ, ਉਸ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


Related News