ਚੱਕਰਵਾਤੀ ਤੂਫ਼ਾਨ ਦਰਮਿਆਨ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਕਿਨਾਰੇ ਵਹਿ ਕੇ ਆਇਆ ਸੁਨਹਿਰੀ ਰੰਗ ਦਾ ਰਥ

05/12/2022 1:31:15 PM

ਸ਼੍ਰੀਕਾਕੁਲਮ (ਭਾਸ਼ਾ)- ਅਜੀਬੋ-ਗਰੀਬ ਦਿੱਸਣ ਵਾਲਾ ਸੁਨਹਿਰੀ ਰੰਗ ਦਾ ਇਕ ਰੰਗ ਆਂਧਰਾ ਪ੍ਰਦੇਸ਼ ਦੇ ਉੱਤਰੀ ਤੱਟਵਰਤੀ ਜ਼ਿਲ੍ਹੇ ਸ਼੍ਰੀਕਾਕੁਲਮ 'ਚ ਸਾਂਤਾਬੋਮਲੀ ਨੇੜੇ ਬੰਗਾਲ ਦੀ ਖਾੜੀ 'ਚ ਬੁੱਧਵਾਰ ਸਵੇਰੇ ਵਹਿ ਆ ਗਿਆ, ਜਿਸ ਨਾਲ ਸਥਾਨਕ ਲੋਕ ਹੈਰਾਨ ਹੋ ਗਏ। ਮੰਦਰ ਦੀ ਤਰ੍ਹਾਂ ਦਿੱਸਣ ਵਾਲੇ ਰਥ 'ਤੇ ਲਿਖੇ ਸ਼ਬਦਾਂ ਦੇ ਆਧਾਰ 'ਤੇ ਪੁਲਸ ਨੂੰ ਸ਼ੱਕ ਹੈ ਕਿ ਇਹ ਮਿਆਂਮਾਰ ਤੋਂ ਆਇਆ ਹੋ ਸਕਦਾ ਹੈ। ਰਥ 'ਤੇ ਤਾਰੀਖ਼ 16-01-2022 ਲਿਖਿਆ ਹੋਇਆ ਮਿਲਿਆ।

ਇਹ ਵੀ ਪੜ੍ਹੋ : ਸ਼ਰਮਨਾਕ! ਝਾਂਜਰ ਚੋਰੀ ਕਰਨ ਦੇ ਸ਼ੱਕ 'ਚ 4 ਸਾਲਾ ਮਾਸੂਮ ਦਾ ਕਤਲ ਕਰ ਮਿੱਟੀ 'ਚ ਦੱਬੀ ਲਾਸ਼

ਸਥਾਨਕ ਲੋਕਾਂ ਨੇ ਇਸ ਨੂੰ ਕਿਨਾਰੇ ਖਿੱਚ ਲਿਆ, ਜਿਸ ਤੋਂ ਬਾਅਦ ਪੁਲਸ ਨੇ ਇਸ ਨੂੰ ਆਪਣੇ ਕੰਟਰੋਲ 'ਚ ਲੈ ਲਿਆ। ਕਿਸੇ ਨੂੰ ਇਹ ਅੰਦਾਜਾ ਨਹੀਂ ਹੈ ਕਿ ਇਹ ਰਥ ਇੰਨੀ ਦੂਰ ਕਿਵੇਂ ਆ ਪਹੁੰਚਿਆ। ਚੱਕਰਵਾਤੀ ਤੂਫ਼ਾਨ 'ਅਸਾਨੀ' ਕਾਰਨ ਮੌਜੂਦਾ ਸਮੇਂ 'ਚ ਸਮੁੰਦਰ ਦੀ ਸਥਿਤੀ ਠੀਕ ਨਹੀਂ ਹੈ ਅਤੇ ਇਸੇ ਕਾਰਨ ਰਥ ਵਹਿ ਕੇ ਇੱਥੇ ਆ ਪਹੁੰਚਿਆ। ਨੌਪਾੜਾ ਦੇ ਪੁਲਸ ਸਬ ਇੰਸਪੈਕਟਰ (ਐੱਸ.ਆਈ.) ਨੇ ਦੱਸਿਆ ਕਿ ਰਥ ਅਤੇ ਇਸ ਦੇ ਬੁਨਿਆਦੀ ਢਾਂਚੇ 'ਤੇ ਲਿਖਾਈ ਤੋਂ ਪਤਾ ਲੱਗਦਾ ਹੈ ਕਿ ਇਹ ਮੂਲ ਰੂਪ ਨਾਲ ਮਿਆਂਮਾਰ ਤੋਂ ਆਇਆ ਹੋਇਆ ਹੋ ਸਕਦਾ ਹੈ। ਐੱਸ.ਆਈ. ਨੇ ਕਿਹਾ,''ਇਹ ਟੀਨ ਦੀ ਚਾਦਰ ਨਾਲ ਬਣਿਆ ਹੈ ਅਤੇ ਇਸ ਨੂੰ ਸੁਨਹਿਰੇ ਰੰਗ ਨਾਲ ਪੇਂਟ ਕੀਤਾ ਗਿਆ ਹੈ। ਇਹ ਪਹੀਆਯੁਕਤ ਮੰਦਰ ਵਰਗਾ ਦਿੱਸਦਾ ਹੈ।'' ਉਨ੍ਹਾਂ ਦੱਸਿਆ ਕਿ ਰਥ 'ਤੇ ਕੋਈ ਨਹੀਂ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News