ਉਜ਼ਬੇਕਿਸਤਾਨ : SCO 'ਚ ਪਹਿਲੇ ਦੌਰ ਦੀ ਬੈਠਕ ਖ਼ਤਮ, PM ਮੋਦੀ ਨੇ ਕਹੀਆਂ ਅਹਿਮ ਗੱਲਾਂ

Friday, Sep 16, 2022 - 06:10 PM (IST)

ਉਜ਼ਬੇਕਿਸਤਾਨ : SCO 'ਚ ਪਹਿਲੇ ਦੌਰ ਦੀ ਬੈਠਕ ਖ਼ਤਮ, PM ਮੋਦੀ ਨੇ ਕਹੀਆਂ ਅਹਿਮ ਗੱਲਾਂ

ਇੰਟਰਨੈਸ਼ਨਲ ਡੈਸਕ (ਬਿਊਰੋ) ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਹੋ ਰਹੀ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਦਾ ਪਹਿਲਾ ਦੌਰ ਸਮਾਪਤ ਹੋ ਗਿਆ। ਇਸ ਮੀਟਿੰਗ ਵਿੱਚ ਐਸਸੀਓ ਵਿੱਚ ਸੁਧਾਰ ਅਤੇ ਵਿਸਤਾਰ, ਖੇਤਰੀ ਸੁਰੱਖਿਆ, ਸਹਿਯੋਗ, ਸੰਪਰਕ ਮਜ਼ਬੂਤ ਕਰਨ ਅਤੇ ਵਪਾਰ ਨੂੰ ਬੜ੍ਹਾਵਾ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪੀ.ਐੱਮ ਮੋਦੀ ਨੇ ਕਿਹਾ- ਇਸ ਸਾਲ ਭਾਰਤ ਦੀ ਅਰਥਵਿਵਸਥਾ 7.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀਆਂ ਅਰਥਵਿਵਸਥਾਵਾਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹਨ। ਇੱਥੇ ਦੱਸ ਦਈਏ ਕਿ ਬੈਠਕ ਤੋਂ ਬਾਅਦ ਸਮਰਕੰਦ ਮੀਟਿੰਗ ਨਾਲ ਸਬੰਧਤ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਜਾਣਗੇ।

PunjabKesari

ਬਿਹਤਰ ਕਨੈਕਟੀਵਿਟੀ ਦੀ ਲੋੜ 

ਪੀ.ਐੱਮ ਮੋਦੀ ਨੇ ਕਿਹਾ- ਭਾਰਤ ਐਸਸੀਓ ਮੈਂਬਰਾਂ ਦਰਮਿਆਨ ਵੱਧ ਤੋਂ ਵੱਧ ਸਹਿਯੋਗ ਅਤੇ ਵਿਸ਼ਵਾਸ ਦਾ ਸਮਰਥਨ ਕਰਦਾ ਹੈ। ਦੁਨੀਆ ਕੋਵਿਡ ਮਹਾਮਾਰੀ ਤੋਂ ਉਭਰ ਰਹੀ ਹੈ। ਯੂਕ੍ਰੇਨ ਸੰਕਟ ਅਤੇ ਕੋਰੋਨਾ ਕਾਰਨ ਗਲੋਬਲ ਸਪਲਾਈ ਚੇਨ ਵਿੱਚ ਕੁਝ ਸਮੱਸਿਆਵਾਂ ਆਈਆਂ ਹਨ। ਵਿਸ਼ਵ ਊਰਜਾ ਅਤੇ ਭੋਜਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। SCO ਦੇਸ਼ਾਂ ਵਿਚਕਾਰ ਸਪਲਾਈ ਚੇਨ ਵਿਕਸਿਤ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਨੂੰ ਬਿਹਤਰ ਕਨੈਕਟੀਵਿਟੀ ਦੀ ਲੋੜ ਹੈ।

ਤਕਨਾਲੋਜੀ 'ਤੇ ਫੋਕਸ

ਅਸੀਂ ਭਾਰਤ ਨੂੰ ਮੈਨੂਫੈਕਚਰਿੰਗ ਹਬ ਮਤਲਬ ਨਿਰਮਾਣ ਕੇਂਦਰ ਬਣਾਉਣਾ ਚਾਹੁੰਦੇ ਹਾਂ। ਭਾਰਤ ਦੇ ਨੌਜਵਾਨ ਅਤੇ ਕਾਰਜ ਸ਼ਕਤੀ ਇਸ ਨੂੰ ਕੁਦਰਤੀ ਤੌਰ 'ਤੇ ਪ੍ਰਤੀਯੋਗੀ ਬਣਾਉਂਦੇ ਹਨ। ਅਰਥਵਿਵਸਥਾ ਦੇ 75 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ, ਜੋ ਕਿ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਹੈ। ਤਕਨਾਲੋਜੀ ਦੀ ਸਹੀ ਵਰਤੋਂ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਅਸੀਂ ਨਵੀਨਤਾ ਦਾ ਸਮਰਥਨ ਕਰ ਰਹੇ ਹਾਂ। ਭਾਰਤ ਵਿੱਚ 70 ਹਜ਼ਾਰ ਤੋਂ ਵੱਧ ਸਟਾਰਟਅੱਪ ਹਨ, ਜਿਨ੍ਹਾਂ ਵਿੱਚੋਂ 100 ਤੋਂ ਵੱਧ ਯੂਨੀਕੋਰਨ ਹਨ। ਅਸੀਂ ਇੱਕ ਨਵੇਂ ਵਿਸ਼ੇਸ਼ ਕਾਰਜ ਸਮੂਹ ਦੀ ਸਥਾਪਨਾ ਕਰਕੇ SCO ਮੈਂਬਰਾਂ ਨਾਲ ਆਪਣਾ ਅਨੁਭਵ ਸਾਂਝਾ ਕਰਨ ਦੀ ਉਮੀਦ ਕਰਦੇ ਹਾਂ।

PunjabKesari

ਦੁਨੀਆ ਸਾਹਮਣੇ ਇਕ ਹੋਰ ਵੱਡੀ ਚੁਣੌਤੀ

ਅੱਜ ਦੁਨੀਆ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਹੈ ਆਪਣੇ ਨਾਗਰਿਕਾਂ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ। ਇਸ ਦਾ ਹੱਲ ਬਾਜਰੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਕੇਵਲ SCO ਹੀ ਨਹੀਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਉਗਾਇਆ ਜਾ ਰਿਹਾ ਹੈ। ਇਹ ਭੋਜਨ ਦਾ ਸਭ ਤੋਂ ਵਧੀਆ ਸਰੋਤ ਹੈ। 2023 ਨੂੰ ਬਾਜਰੇ ਦੇ ਸਾਲ ਵਜੋਂ ਮਨਾਇਆ ਜਾਵੇਗਾ। ਭਾਰਤ ਦੁਨੀਆ ਵਿੱਚ ਮੈਡੀਕਲ ਟੂਰਿਜ਼ਮ ਲਈ ਸਭ ਤੋਂ ਵਧੀਆ ਮੰਜ਼ਿਲ ਹੈ। ਅਸੀਂ ਗੁਜਰਾਤ ਵਿੱਚ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਦਾ ਉਦਘਾਟਨ ਕੀਤਾ। ਸਾਨੂੰ SCO ਦੇਸ਼ਾਂ ਦਰਮਿਆਨ ਪਰੰਪਰਾਗਤ ਦਵਾਈ 'ਤੇ ਸਹਿਯੋਗ ਵਧਾਉਣਾ ਚਾਹੀਦਾ ਹੈ। ਭਾਰਤ ਇਸ ਲਈ ਪਹਿਲ ਕਰੇਗਾ।

ਪ੍ਰਧਾਨ ਮੰਤਰੀ ਮੋਦੀ ਈਰਾਨ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ 

ਪੀ.ਐੱਮ ਨਰਿੰਦਰ ਮੋਦੀ 15 ਸਤੰਬਰ ਦੀ ਰਾਤ ਨੂੰ ਸਮਰਕੰਦ ਪਹੁੰਚੇ ਸਨ। ਮੋਦੀ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਨਾਲ ਦੁਵੱਲੀ ਬੈਠਕ ਕਰਨਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

ਪੜ੍ਹੋ ਇਹ ਅਹਿਮ ਖ਼ਬਰ-ਸੰਯੁਕਤ ਰਾਸ਼ਟਰ ਦੀ ਚੇਤਾਵਨੀ, ਦੁਨੀਆ ਦੇ 34 ਕਰੋੜ ਤੋਂ ਵਧੇਰੇ ਲੋਕਾਂ 'ਤੇ 'ਭੁੱਖਮਰੀ' ਦਾ ਖਤਰਾ

ਜਿਨਪਿੰਗ, ਸ਼ਾਹਬਾਜ਼ ਸ਼ਰੀਫ ਨਾਲ ਮੋਦੀ ਦੀ ਮੁਲਾਕਾਤ 'ਤੇ ਸਸਪੈਂਸ

ਪੀ.ਐੱਮ ਮੋਦੀ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਮਾਹਿਰਾਂ ਮੁਤਾਬਕ ਜੇਕਰ ਪ੍ਰਧਾਨ ਮੰਤਰੀ ਮੋਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਕਰਦੇ ਹਨ ਤਾਂ ਇਹ ਮੁਲਾਕਾਤ ਭਾਰਤੀ ਵਿਦੇਸ਼ ਨੀਤੀ ਲਈ ਬਹੁਤ ਮਹੱਤਵਪੂਰਨ ਹੋਵੇਗੀ।ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੇ ਡੂੰਘੇ ਹੋਣ ਤੋਂ ਬਾਅਦ ਮੋਦੀ-ਜਿਨਪਿੰਗ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਦੇ ਨਾਲ ਹੀ ਪਾਕਿਸਤਾਨ 'ਚ ਇਮਰਾਨ ਖਾਨ ਨੂੰ ਹਟਾਏ ਜਾਣ ਤੋਂ ਬਾਅਦ ਮੋਦੀ ਪਹਿਲੀ ਵਾਰ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News