ਯੂਕ੍ਰੇਨ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਪਹਿਲਾ ਜਹਾਜ਼, 219 ਲੋਕਾਂ ਦੀ ਹੋਈ ਵਤਨ ਵਾਪਸੀ

Sunday, Feb 27, 2022 - 02:19 AM (IST)

ਨੈਸ਼ਨਲ ਡੈਸਕ-ਯੂਕ੍ਰੇਨ ਤੋਂ 219 ਯਾਤਰੀਆਂ ਨੂੰ ਲੈ ਕੇ ਪਹਿਲੀ ਨਿਕਾਸੀ ਉਡਾਣ ਮਹਾਰਾਸ਼ਟਰ ਦੇ ਮੁੰਬਈ 'ਚ ਪਹੁੰਚ ਗਈ ਹੈ। ਜਹਾਜ਼ ਨੇ ਅੱਜ ਦੁਪਹਿਰ ਰੋਮਾਨੀਆ ਦੀ ਰਾਜਧਾਨੀ ਬੁਖ਼ਾਰੈਸਟ ਤੋਂ ਉਡਾਣ ਭਰੀ ਸੀ। ਜਦ ਭਾਰਤੀ ਵਿਦਆਰਥੀ ਮੁੰਬਈ ਪਹੁੰਚੇ ਤਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਖੁਦ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਗੋਇਲ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਸ਼ੁਰੂ ਤੋਂ ਹੀ ਇਸ ਮੁੱਦੇ 'ਤੇ ਗੰਭੀਰਤਾ ਦਿਖਾਈ। ਵਿਦੇਸ਼ ਮੰਤਰਾਲਾ ਅਤੇ ਦੂਤਘਰਾਂ ਰਾਹੀਂ ਸੈਂਕੜੇ ਭਾਰਤੀ ਵਿਦਿਆਰਥੀ ਸੁਰੱਖਿਅਤ ਆ ਚੁੱਕੇ ਹਨ ਜਿਨ੍ਹਾਂ 'ਚ ਜ਼ਿਆਦਾਤਰ ਲੜਕੀਆਂ ਹਨ। ਜਲਦ ਹੀ ਹੋਰ ਬੱਚੇ ਵਾਪਸ ਆਉਣਗੇ। ਜਦ ਤੱਕ ਸਾਰੇ ਭਾਰਤੀ ਨਾਗਰਿਕ ਵਾਪਸ ਨਹੀਂ ਆ ਜਾਂਦੇ ਤਾਂ ਮਿਸ਼ਨ ਚੱਲਦਾ ਰਹੇਗਾ।

ਇਹ ਵੀ ਪੜ੍ਹੋ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲਬਾਤ, ਬੋਲੇ-1 ਲੱਖ ਫੌਜੀਆਂ ਨੇ ਕੀਤਾ ਹਮਲਾ, ਮਦਦ ਕਰੋ

ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਏਅਰਪੋਰਟ 'ਤੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ। ਯਾਤਰੀਆਂ ਦੇ ਵੈਕਸੀਨ ਡੋਜ਼ ਜਾਂ ਆਰ.ਟੀ.ਪੀ.ਸੀ.ਆਰ. ਰਿਪੋਰਟ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਦੋਵੇਂ ਦਸਤਾਵੇਜ਼ਾਂ ਦੇ ਨਾ ਹੋਣ 'ਤੇ ਯਾਤਰੀਆਂ ਦਾ ਆਰ.ਟੀ.ਪੀ.ਸੀ.ਆਰ. ਜਾਂਚ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਪੋਲੈਂਡ ਅਤੇ ਹੰਗਰੀ ਦੇ ਰਸਤੇ ਰਾਹੀਂ ਵਾਪਸ ਲਿਆਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੁਤਿਨ 'ਤੇ ਪਾਬੰਦੀਆਂ ਲਾਏਗਾ ਬ੍ਰਿਟੇਨ : ਬੋਰਿਸ ਜਾਨਸਨ ਨੇ ਨਾਟੋ ਨੂੰ ਕਿਹਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News