ਰਾਮ ਮੰਦਰ 'ਚ ਲੱਗਾ ਪਹਿਲਾ ਸੋਨੇ ਦਾ ਦਰਵਾਜ਼ਾ, 3 ਦਿਨਾਂ 'ਚ ਲੱਗਣਗੇ 13 ਹੋਰ ਦਰਵਾਜ਼ੇ

Wednesday, Jan 10, 2024 - 09:42 AM (IST)

ਰਾਮ ਮੰਦਰ 'ਚ ਲੱਗਾ ਪਹਿਲਾ ਸੋਨੇ ਦਾ ਦਰਵਾਜ਼ਾ, 3 ਦਿਨਾਂ 'ਚ ਲੱਗਣਗੇ 13 ਹੋਰ ਦਰਵਾਜ਼ੇ

ਅਯੁੱਧਿਆ (ਏਜੰਸੀ) : ਅਯੁੱਧਿਆ ’ਚ ਬਣ ਰਹੇ ਰਾਮ ਮੰਦਰ ਦੇ ਸੁਨਹਿਰੀ ਦਰਵਾਜ਼ੇ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਇਹ ਦਰਵਾਜ਼ਾ ਕਰੀਬ 8 ਫੁੱਟ ਉੱਚਾ ਅਤੇ 12 ਫੁੱਟ ਚੌੜਾ ਹੈ। ਆਉਣ ਵਾਲੇ 3 ਦਿਨਾਂ ’ਚ 13 ਹੋਰ ਦਰਵਾਜ਼ੇ ਲਗਾਏ ਜਾਣਗੇ। ਰਾਮ ਮੰਦਰ ’ਚ ਕੁੱਲ 46 ਦਰਵਾਜ਼ੇ ਲਗਾਏ ਜਾਣਗੇ। ਇਨ੍ਹਾਂ 'ਚੋਂ 42 'ਤੇ 100 ਕਿਲੋ ਸੋਨੇ ਨਾਲ ਲਿਪਿਆ ਜਾਵੇਗਾ। ਪੌੜੀਆਂ ਦੇ ਨੇੜੇ 4 ਦਰਵਾਜ਼ੇ ਹੋਣਗੇ। 

ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'

ਇਨ੍ਹਾਂ 'ਤੇ ਸੋਨੇ ਦੀ ਪਰਤ ਨਹੀਂ ਹੋਵੇਗੀ। ਇਹ ਦਰਵਾਜ਼ੇ ਮਹਾਰਾਸ਼ਟਰ ਤੋਂ ਸਾਗਵਾਨ ਦੀ ਲੱਕੜ ਤੋਂ ਬਣਾਏ ਗਏ ਹਨ। ਹੈਦਰਾਬਾਦ ਦੇ ਕਾਰੀਗਰਾਂ ਨੇ ਇਨ੍ਹਾਂ 'ਤੇ ਨੱਕਾਸ਼ੀ ਦਾ ਕੰਮ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ 'ਤੇ ਤਾਂਬੇ ਦੀ ਪਰਤ ਲਗਾਈ ਗਈ। ਫਿਰ ਸੋਨੇ ਦੀ ਪਰਤ ਲਗਾਈ ਜਾ ਰਹੀ ਹੈ। ਰਾਮ ਲਾਲਾ ਦਾ ਸਿੰਘਾਸਨ ਵੀ ਸੋਨੇ ਦਾ ਬਣਾਇਆ ਜਾਣਾ ਹੈ। ਇਹ ਕੰਮ ਵੀ 15 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਮੰਦਰ ਦਾ ਗੋਲਾ ਵੀ ਸੋਨੇ ਦਾ ਬਣਾਇਆ ਜਾਵੇਗਾ, ਪਰ ਇਹ ਕੰਮ ਬਾਅਦ ’ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News