ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ ''ਚ ਕੀਤਾ ਅਜਿਹਾ ਕਾਂਡ ਕਿ...

Sunday, Mar 09, 2025 - 07:01 PM (IST)

ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ ''ਚ ਕੀਤਾ ਅਜਿਹਾ ਕਾਂਡ ਕਿ...

ਅੰਮ੍ਰਿਤਸਰ: ਅੰਮ੍ਰਿਤਸਰ (ਦਿਹਾਤੀ) ਪੁਲਸ ਦੇ ਸੀਆਈਏ ਸਟਾਫ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਦਰਅਸਲ ਗ੍ਰੰਥੀ ਜੋਗਾ ਸਿੰਘ ਨੂੰ ਭਰਾ ਅਤੇ ਪਤਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੜੇ ਗਏ ਗ੍ਰੰਥੀ ਜੋਗਾ ਸਿੰਘ ਦੇ ਪਰਿਵਾਰ ਨੇ ਪਿਛਲੇ 18 ਦਿਨਾਂ ਵਿੱਚ 27 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਪਲਾਈ ਕੀਤੀ ਹੈ। ਜੋਗਾ ਸਿੰਘ, ਜਿਸਨੂੰ ਪਿਛਲੇ ਸ਼ੁੱਕਰਵਾਰ ਨੂੰ ਉਸਦੀ ਪਤਨੀ ਅਤੇ ਭਰਾ ਸਮੇਤ 2.5 ਕਿਲੋ ਹੈਰੋਇਨ ਅਤੇ 40,000 ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਜੋਗਾ ਸਿੰਘ ਨੂੰ 15 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਜੋ ਉਸ ਨੇ ਘੁੰਮਣਪੁਰਾ ਦੇ ਵਸਨੀਕ ਹਰਮਨਦੀਪ ਸਿੰਘ ਅਤੇ ਅਟਾਰੀ ਦੇ ਮੇਨ ਬਾਜ਼ਾਰ ਦੇ ਵਸਨੀਕ ਲਵਪ੍ਰੀਤ ਸਿੰਘ ਨੂੰ ਇਹ ਸਪਲਾਈ ਕੀਤੀ ਸੀ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੀਆਈਏ ਸਟਾਫ ਦੀ ਟੀਮ ਹਰਮਨਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰ ਸਕਦੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ। ਫਿਲਹਾਲ ਪੁਲਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰੰਥੀ ਜੋਗਾ ਸਿੰਘ ਅਤੇ ਉਨ੍ਹਾਂ ਦੇ ਭਰਾ ਪੰਜਾਬ ਸਿੰਘ ਪਾਕਿਸਤਾਨੀ ਤਸਕਰਾਂ ਨਾਲ ਵਟਸਐਪ ਰਾਹੀਂ ਗੱਲ ਕਰਦੇ ਸਨ ਅਤੇ ਡਰੋਨ ਰਾਹੀਂ ਉਨ੍ਹਾਂ ਦੇ ਖੇਤਾਂ ਵਿੱਚ ਹੈਰੋਇਨ ਦੀਆਂ ਵੱਡੀਆਂ ਖੇਪਾਂ ਪਾਉਂਦੇ ਸਨ। ਫਿਰ ਉਹ ਆਪਣੀ ਪਤਨੀ ਸ਼ਰਨਜੀਤ ਕੌਰ ਅਤੇ ਭਰਾ ਪੰਜਾਬ ਸਿੰਘ ਨਾਲ ਮਿਲ ਕੇ ਖੇਤਾਂ ਚੋਂ ਹੈਰੋਇਨ ਲਿਆਉਂਦੇ ਸੀ ਅਤੇ ਇਸਨੂੰ ਸੁਰੱਖਿਅਤ ਢੰਗ ਨਾਲ ਲੁਕਾਉਂਦਾ ਸੀ। ਇੰਨਾ ਹੀ ਨਹੀਂ, ਦੋਸ਼ੀ ਨੇ ਆਪਣੇ ਘਰ ਵਿੱਚ ਦੋ ਵੱਡੇ ਟਰੈਕਟਰ ਵੀ ਰੱਖੇ ਹੋਏ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਗ੍ਰੰਥੀ ਜੋਗਾ ਸਿੰਘ ਅਤੇ ਉਨ੍ਹਾਂ ਦੇ ਭਰਾ ਪੰਜਾਬ ਸਿੰਘ ਦੇ ਨਾਮ 'ਤੇ ਸਾਢੇ ਤਿੰਨ ਕਿੱਲਾ ਏਕੜ ਜ਼ਮੀਨ ਹੈ।  ਜੋ ਪਿੰਡ ਗਗਡਮਾਲ ਦੇ ਗੁਰਦੁਆਰੇ ਦੇ ਨਾਲ ਹੀ ਹੈ। ਜੋਗਾ ਸਿੰਘ ਅਤੇ ਉਸਦਾ ਭਰਾ ਪੰਜਾਬ ਸਿੰਘ

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੜ੍ਹ ਲਓ ਖ਼ਬਰ

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ  ਮੰਨਿਆ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਖੇਪ ਸੁੱਟਣ ਦਾ ਸੁਨੇਹਾ ਮਿਲਦਾ ਸੀ, ਉਹ ਆਪਣੇ ਵੱਡੇ ਟਰੈਕਟਰਾਂ ਨੂੰ ਖੇਤਾਂ ਵਿੱਚ ਉਸੇ ਥਾਂ 'ਤੇ ਲੈ ਜਾਂਦੇ ਸਨ ਜਿੱਥੇ ਡਰੋਨਾਂ ਰਾਹੀਂ ਹੈਰੋਇਨ ਸੁੱਟੀ ਜਾਂਦੀ ਸੀ। ਇਸ ਤੋਂ ਬਾਅਦ, ਉਹ ਹੈਰੋਇਨ ਦੀਆਂ ਵੱਡੀਆਂ ਖੇਪਾਂ ਨੂੰ ਟਰੈਕਟਰ ਵਿੱਚ ਛੁਪਾ ਕੇ ਸੁਰੱਖਿਅਤ ਆਪਣੇ ਘਰ ਪਹੁੰਚਾਉਂਦਾ ਸੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਿੰਘ ਅਤੇ ਗ੍ਰੰਥੀ ਜੋਗਾ ਸਿੰਘ 2021 ਤੋਂ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਹਨ। ਉਸਦੇ ਗਿਰੋਹ ਦੇ ਮੈਂਬਰ ਸਿਰਫ਼ ਅੰਮ੍ਰਿਤਸਰ ਹੀ ਨਹੀਂ ਸਗੋਂ ਗੁਰਦਾਸਪੁਰ, ਬਟਾਲਾ, ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਵੀ ਫੈਲੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News