16 ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ, ਸੀਰਮ ਇੰਸਟੀਚਿਊਟ ਤੋਂ ‘ਕੋਵੀਸ਼ੀਲਡ’ ਦੀ ਪਹਿਲੀ ਖੇਪ ਪੁੱਜੀ ਦਿੱਲੀ

Tuesday, Jan 12, 2021 - 11:26 AM (IST)

16 ਤੋਂ ਟੀਕਾਕਰਨ ਦੀ ਮੁਹਿੰਮ ਸ਼ੁਰੂ, ਸੀਰਮ ਇੰਸਟੀਚਿਊਟ ਤੋਂ ‘ਕੋਵੀਸ਼ੀਲਡ’ ਦੀ ਪਹਿਲੀ ਖੇਪ ਪੁੱਜੀ ਦਿੱਲੀ

ਪੁਣੇ/ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਦੀ ਸ਼ੁਰੂਆਤ 16 ਜਨਵਰੀ 2021 ਤੋਂ ਹੋ ਰਹੀ ਹੈ। ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੇ ਮੱਦੇਨਜ਼ਰ ‘ਕੋਵੀਸ਼ੀਲਡ’ ਟੀਕਿਆਂ ਦੀ ਪਹਿਲੀ ਖੇਪ ਮੰਗਲਵਾਰ ਯਾਨੀ ਕਿ ਅੱਜ ਦਿੱਲੀ ਪਹੁੰਚ ਗਈ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੈਕਸੀਨ ਦੀ ਸਪਲਾਈ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਸੀਰਮ ਇੰਸਟੀਚਿਊਟ ਨੂੰ ਸਰਕਾਰ ਤੋਂ ਮਿਲਿਆ ‘ਵੈਕਸੀਨ’ ਦੀ ਖਰੀਦ ਦਾ ਆਰਡਰ, ਜਾਣੋ ਕੀ ਹੋਵੇਗੀ ਕੀਮਤ

PunjabKesari

ਟੀਕਿਆਂ ਨੂੰ ਲੈ ਕੇ ਜਾਣ ਦੇ ਕੰਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਤਾਪਮਾਨ ਕੰਟਰੋਲ ਤਿੰਨ ਟਰੱਕ ਇਨ੍ਹਾਂ ਟੀਕਿਆਂ ਨੂੰ ਲੈ ਕੇ ਤੜਕੇ 5 ਵਜੇ ਪੁਣੇ ਹਵਾਈ ਅੱਡੇ ਲਈ ‘ਸੀਰਮ ਇੰਸਟੀਚਿਊਟ ਆਫ਼ ਇੰਡੀਆ’ ਤੋਂ ਰਵਾਨਾ ਹੋਏ। ਪੁਣੇ ਹਵਾਈ ਅੱਡੇ ਤੋਂ ਇਨ੍ਹਾਂ ਟੀਕਿਆਂ ਨੂੰ ਹਵਾਈ ਮਾਰਗ ਜ਼ਰੀਏ ਭਾਰਤ ਦੇ ਹੋਰ ਹਿੱਸਿਆਂ ਵਿਚ ਪਹੁੰਚਾਇਆ ਜਾਵੇਗਾ। ਸੂਤਰ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਟੀਕਿਆਂ ਨੂੰ ਦੇਸ਼ ਭਰ ’ਚ 13 ਥਾਵਾਂ ’ਤੇ ਭੇਜਿਆ ਜਾਵੇਗਾ। ਇਨ੍ਹਾਂ ਟੀਕਿਆਂ ਨੂੰ ਦਿੱਲੀ, ਅਹਿਮਦਾਬਾਦ, ਕੋਲਕਾਤਾ, ਚੇਨਈ, ਬੈਂਗਲੁਰੂ, ਕਰਨਾਲ, ਹੈਦਰਾਬਾਦ, ਵਿਜੇਵਾੜਾ, ਗੁਹਾਟੀ, ਲਖਨਊ, ਚੰਡੀਗੜ੍ਹ ਅਤੇ ਭੁਵਨੇਸ਼ਨਵਰ ਭੇਜਿਆ ਜਾਵੇਗਾ। ਪਹਿਲੇ ਜਥੇ ’ਚੋਂ ਇਕ ਖੇਪ ‘ਏਅਰ ਇੰਡੀਆ’ ਦੇ ਜਹਾਜ਼ ਤੋਂ ਅਹਿਮਦਾਬਾਦ ਭੇਜੀ ਜਾਵੇਗੀ। 

ਇਹ ਵੀ ਪੜ੍ਹੋ: ਭਾਰਤ ’ਚ ਬਣੇ ਕੋਰੋਨਾ ਦੇ ਟੀਕੇ ਦੀ ਵਧੀ ਡਿਮਾਂਡ, ਦੁਨੀਆ ਦੇ 9 ਦੇਸ਼ਾਂ ਨੇ ਮੰਗੀ ਮਦਦ

ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਬੀਤੇ ਦਿਨ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ 1.1 ਕਰੋੜ ਡੋਜ਼ ਦਾ ਆਰਡਰ ਦਿੱਤਾ ਸੀ। ਜਿਸ ਤੋਂ ਬਾਅਦ ਮੰਗਲਵਾਰ ਤੋਂ ਵੈਕਸੀਨ ਦੀ ਸਪਲਾਈ ਸ਼ੁਰੂ ਹੋਈ ਹੈ। ਸੀਰਮ ਇੰਸਟੀਚਿਊਟ ਤੋਂ ਦੇਸ਼ ਦੀਆਂ 13 ਥਾਵਾਂ ’ਤੇ ਵੈਕਸੀਨ ਦੀ ਸਪਲਾਈ ਕੀਤੀ ਜਾ ਰਹੀ ਹੈ। 

ਨੋਟ-16 ਜਨਵਰੀ ਨੂੰ ਕੋਰੋਨਾ ਟੀਕਾਕਰਨ ਦੀ ਜੰਗ ਸ਼ੁਰੂ, ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News