ਦਿੱਲੀ ਤੋਂ ਹੱਜ ਯਾਤਰੀਆਂ ਦਾ ਪਹਿਲਾ ਜਥਾ ਰਵਾਨਾ

Saturday, Jul 14, 2018 - 10:54 PM (IST)

ਦਿੱਲੀ ਤੋਂ ਹੱਜ ਯਾਤਰੀਆਂ ਦਾ ਪਹਿਲਾ ਜਥਾ ਰਵਾਨਾ

ਨਵੀਂ ਦਿੱਲੀ—ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਦਿੱਲੀ ਤੋਂ ਹੱਜ ਯਾਤਰੀਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਇਸ ਜਥੇ 'ਚ ਦਿੱਲੀ ਤੋਂ ਕੁਲ 3 ਫਲਾਈਟਾਂ 'ਚ 1230 ਯਾਤਰੀ ਰਵਾਨਾ ਹੋਏ। 
ਦਿੱਲੀ ਤੋਂ ਜਾਣ ਵਾਲਿਆਂ ਵਿਚ ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਹੱਜ ਯਾਤਰੀ ਵੀ ਸ਼ਾਮਲ ਹਨ। ਦਿੱਲੀ ਦੇ ਇਲਾਵਾ ਗਯਾ ਤੋਂ 450, ਗੁਹਾਟੀ ਤੋਂ 269, ਲਖਨਊ ਤੋਂ 900 ਅਤੇ ਸ਼੍ਰੀਨਗਰ ਤੋਂ 1020 ਯਾਤਰੀ ਰਵਾਨਾ ਹੋਏ। 
ਯਾਤਰੀਆਂ ਨੂੰ ਵਿਦਾ ਕਰਨ ਲਈ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਨਕਵੀ ਨੇ ਇਸ ਸਾਲ ਹੱਜ 'ਤੇ ਜਾ ਰਹੇ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਲੋਕਾਂ ਦੀਆਂ ਸਹੂਲਤਾਂ ਅਤੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ।


Related News