ਐਂਬੂਲੈਂਸ ਨਾ ਮਿਲਣ ਕਾਰਨ ਪਿਤਾ ਮੋਟਰਸਾਈਕਲ ''ਤੇ ਬੱਚੇ ਦੀ ਲਾਸ਼ ਲਿਜਾਣ ਲਈ ਹੋਇਆ ਮਜਬੂਰ

06/26/2019 1:00:02 AM

ਬਿਹਾਰ ਸ਼ਰੀਫ–ਬਿਹਾਰ ਦੇ ਨਾਲੰਦਾ ਜ਼ਿਲਾ ਸਦਰ ਹਸਪਤਾਲ ਵਿਚ ਮ੍ਰਿਤਕ ਬੱਚੇ ਦੀ ਲਾਸ਼ ਲਿਜਾਣ ਲਈ ਸਰਕਾਰੀ ਐਂਬੂਲੈਂਸ ਨਾ ਮਿਲਣ 'ਤੇ ਇਕ ਪਿਤਾ ਵਲੋਂ ਮੋਟਰਸਾਈਕਲ 'ਤੇ ਬੱਚੇ ਦੀ ਲਾਸ਼ ਨੂੰ ਘਰ ਲਿਜਾਣ ਲਈ ਮਜਬੂਰ ਹੋਣ ਦੀ ਖਬਰ ਸਾਹਮਣੇ ਆਈ ਹੈ। ਡੀ. ਸੀ. ਜੋਗਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦਾ ਹੁਕਮ ਦਿੰਦੇ ਹੋਏ ਮੰਗਲਵਾਰ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪਰਵਲਪੁਰ ਥਾਣੇ ਅਧੀਨ ਆਉਂਦੇ ਸੀਤਾਪੁਰ ਪਿੰਡ ਦਾ ਰਹਿਣ ਵਾਲਾ ਵਰਿੰਦਰ ਯਾਦਵ ਆਪਣੇ 8 ਸਾਲਾ ਬੱਚੇ ਸਾਗਰ ਕੁਮਾਰ ਨੂੰ ਅਚਾਨਕ ਬੁਖਾਰ ਅਤੇ ਪੇਟ ਦਰਦ ਹੋਣ 'ਤੇ ਇਲਾਜ ਲਈ ਮੰਗਲਵਾਰ ਸਵੇਰੇ ਹਸਪਤਾਲ ਲੈ ਕੇ ਆਇਆ ਸੀ। ਇਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਵਰਿੰਦਰ ਦਾ ਦੋਸ਼ ਹੈ ਕਿ ਉਹ ਬੱਚੇ ਦੀ ਲਾਸ਼ ਘਰ ਲਿਜਾਣ ਲਈ ਐਂਬੂਲੈਂਸ ਸੇਵਾ ਮੁਹੱਈਆ ਕਰਵਾਉਣ ਲਈ ਹਸਪਤਾਲ ਪ੍ਰਸ਼ਾਸਨ ਕੋਲ ਚੱਕਰ ਲਾਉਂਦਾ ਰਿਹਾ। ਜਦੋਂ ਉਸ ਨੂੰ ਐਂਬੂਲੈਂਸ ਮੁੱਹਈਆ ਨਾ ਕਰਵਾਈ ਗਈ ਤਾਂ ਉਹ ਆਪਣੇ ਬੱਚੇ ਦੀ ਲਾਸ਼ ਮੋਟਰਸਾਈਕਲ 'ਤੇ ਲਿਜਾਣ ਲਈ ਮਜਬੂਰ ਹੋ ਗਿਆ।


Karan Kumar

Content Editor

Related News