ਨਕਲੀ ਗੁਲਾਬ ਜਲ ਬਣਾਉਣ ਵਾਲੀ ਫੈਕਟਰੀ ਦਾ ਸੱਚ ਆਇਆ ਸਾਹਮਣੇ, 2 ਗ੍ਰਿਫਤਾਰ

Saturday, Jun 17, 2017 - 12:42 PM (IST)

ਨਕਲੀ ਗੁਲਾਬ ਜਲ ਬਣਾਉਣ ਵਾਲੀ ਫੈਕਟਰੀ ਦਾ ਸੱਚ ਆਇਆ ਸਾਹਮਣੇ, 2 ਗ੍ਰਿਫਤਾਰ

ਮੁਰਾਦਾਬਾਦ— ਜੇਕਰ ਤੁਸੀਂ ਗੁਲਾਬ ਜਲ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਮੁਰਾਦਾਬਾਦ 'ਚ ਪੁਲਸ ਵਲੋਂ ਇਕ ਗੋਦਾਮ 'ਚ ਕੀਤੀ ਛਾਪਾਮਾਰੀ 'ਚ ਡਾਬਰ ਕੰਪਨੀ ਦੀ ਨਕਲੀ ਗੁਲਾਬ ਜਲ ਦੀ ਫੈਕਟਰੀ ਫੜ੍ਹੀ ਹੈ। ਕਟਘਰ ਥਾਣਾ ਖੇਤਰ 'ਚ ਪੁਲਸ ਨੇ ਛਾਪਾ ਮਾਰ ਕੇ ਨਕਲੀ ਗੁਲਾਬ ਜਲ ਦੀਆਂ 550 ਖਾਲੀ ਅਤੇ 114 ਭਰੀਆਂ ਹੋਈਆਂ ਸ਼ੀਸ਼ੀਆਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਲੱਖਾਂ ਰੁਪਏ ਦਾ ਨਕਲੀ ਗੁਲਾਬ ਜਲ ਬਾਰਮਦ
ਦਰਅਸਲ ਮੁਰਾਦਾਬਾਦ ਦੇ ਕਟਘਰ ਥਾਣਾ ਖੇਤਰ ਦੇ ਡਬਲ ਫਾਟਕ ਇਲਾਕੇ 'ਚ ਨਕਲੀ ਗੁਲਾਬ ਜਲ ਦੀ ਫੈਕਟਰੀ ਫੜੀ ਹੈ। ਇੱਥੇ, ਗੁਲਾਬ ਜਲ ਨੂੰ ਕੈਮਿਕਲ ਨਾਲ ਤਿਆਰ ਕੀਤਾ ਜਾਂਦਾ ਸੀ। ਕਾਫੀ ਸਮੇਂ ਤੋਂ ਡਾਬਰ ਕੰਪਨੀ ਦੀਆਂ ਸ਼ਿਕਾਇਤ ਮਿਲ ਰਹੀਆਂ ਸਨ ਕਿ ਇਸ ਇਲਾਕੇ ਤੋਂ ਨਕਲੀ ਗੁਲਾਬ ਜਲ ਸਪਲਾਈ ਹੋ ਰਿਹਾ ਹੈ। ਇਸ ਤੋਂ ਬਾਅਦ ਡਾਬਰ ਕੰਪਨੀ ਦੇ ਪ੍ਰਬੰਧਕ ਗੌਰਵ ਤਿਵਾਰੀ ਵਲੋਂ ਛਾਪਾ ਮਾਰ ਕੇ ਪੁਲਸ ਨੇ ਡਬਲ ਫਾਟਕ ਇਲਾਕੇ ਤੋਂ ਲੱਖਾਂ ਰੁਪਏ ਦਾ ਨਕਲੀ ਗੁਲਾਬ ਜਲ ਬਰਾਮਦ ਕੀਤਾ ਹੈ।
ਡਾਬਰ ਕੰਪਨੀ ਦੇ ਲੱਗੇ ਸਟਿੱਕਰ
ਇਸ ਛਾਪੇਮਾਰੀ ਦੌਰਾਨ ਪੁਲਸ ਨੇ ਦੇਵੀਦਾਸ ਅਤੇ ਭਾਗੀਰਥ ਨਾਂ ਦੇ 2 ਵਿਅਕਤੀਆਂ ਨੂੰ ਵੀ ਮੌਕਾ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਅਕਤੀ ਦੇ ਕੋਲ 1114 ਭਰੀਆਂ ਸ਼ੀਸ਼ੀਆਂ 550 ਖਾਲੀ ਸ਼ੀਸ਼ੀ ਅਤੇ ਡਾਬਰ ਕੰਪਨੀ ਦੇ ਸਟੀਕਰ ਵੀ ਮਿਲੇ ਹਨ। ਫਿਲਹਾਲ ਪੁਲਸ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
ਕੰਪਨੀ ਪ੍ਰਬੰਧਕ ਨੇ ਕੀਤੀ ਸ਼ਿਕਾਇਤ ਕਟਘਰ ਦੇ ਅਧਿਕਾਰੀ ਰਵੀ ਕੁਮਾਰ ਨੇ ਦੱਸਿਆ ਕਿ ਕੰਪਨੀ ਦੇ ਪ੍ਰਬੰਧਕ ਨੇ ਸ਼ਿਕਾਇਤ ਕੀਤੀ ਸੀ ਕਿ ਡਾਬਰ ਕੰਪਨੀ 'ਚ ਨਕਲੀ ਗੁਲਾਬ ਜਲ ਦੀ ਸਪਲਾਈ ਹੋ ਰਹੀ ਹੈ। ਇਸ ਦੌਰਾਨ ਪੁਲਸ ਵਲੋਂ ਛਾਪਾ ਮਾਰਨ 'ਤੇ 2 ਵਿਅਕਤੀਆਂ ਸਮੇਤ ਲੱਖਾ ਦਾ ਨਕਲੀ ਸਮਾਨ ਬਰਾਮਦ ਕਰ ਲਿਆ ਗਿਆ ਹੈ।


Related News