ਆਰਥਿਕ ਸਰਵੇਖਣ : 2019-20 ਲਈ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ
Thursday, Jul 04, 2019 - 03:05 PM (IST)
ਨਵੀਂ ਦਿੱਲੀ — ਬਜਟ ਤੋਂ ਇਕ ਦਿਨ ਪਹਿਲਾਂ ਯਾਨੀ ਕਿ ਵੀਰਵਾਰ ਨੂੰ ਸੰਸਦ ਵਿਚ ਆਰਥਿਕ ਸਰਵੇਖਣ ਸੰਸਦ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿਚ ਪੇਸ਼ ਕੀਤਾ। ਆਰਥਿਕ ਸਰਵੇਖਣ 'ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ।
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਨ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ 'ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ 'ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। 14 ਜੂਨ ਤੱਕ 42220 ਕਰੋੜ ਰਿਹਾ ਹੈ ਵਿਦੇਸ਼ੀ ਮੁਦਰਾ ਭੰਡਾਰ।