ਆਮ ਜਨਤਾ ਲਈ ਖੁੱਲ੍ਹੇ ਅਯੁੱਧਿਆ 'ਚ ਰਾਮ ਮੰਦਰ ਦੇ ਕਿਵਾੜ, ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ

Tuesday, Jan 23, 2024 - 10:41 AM (IST)

ਅਯੁੱਧਿਆ (ਭਾਸ਼ਾ)- ਅਯੁੱਧਿਆ 'ਚ ਰਾਮ ਮੰਦਰ ਦੇ ਕਿਵਾੜ ਮੰਗਲਵਾਰ ਨੂੰ ਆਮ ਜਨਤਾ ਲਈ ਖੁੱਲ੍ਹ ਗਏ। ਇਕ ਦਿਨ ਪਹਿਲੇ ਇਸ ਨਵੇਂ ਬਣੇ ਮੰਦਰ 'ਚ ਰਾਮਲੱਲਾ ਦੀ ਨਵੀਂ ਮੂਰਤੀ ਦੀ 'ਪ੍ਰਾਣ  ਪ੍ਰਤਿਸ਼ਠਾ' ਕੀਤੀ ਗਈ। ਸਥਾਨਕ ਅਤੇ ਹੋਰ ਰਾਜ ਦੇ ਲੋਕਾਂ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਸੋਮਵਾਰ ਦੇਰ ਰਾਤ ਨੂੰ ਹੀ ਮੰਦਰ ਕੰਪਲੈਕਸ ਵੱਲ ਜਾਣ ਵਾਲੇ ਰਾਮ ਪੱਥ 'ਤੇ ਮੁੱਖ ਦੁਆਰ ਨੇੜੇ ਇਕੱਠੇ ਹੋ ਗਏ। ਹਰ ਸ਼ਰਧਾਲੂ ਨੂੰ ਰਾਮਲੱਲਾ ਦੇ ਦਰਸ਼ਨਾਂ ਲਈ 15 ਤੋਂ 20 ਸਕਿੰਟ ਮਿਲਣਗੇ। ਇਸ ਦੇ ਨਾਲ ਹੀ ਮੰਦਰ ਦੇ ਕਿਵਾੜ ਸਵੇਰੇ 11.30 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ। 

PunjabKesari

ਪ੍ਰਾਣ ਪ੍ਰਤਿਸ਼ਠਾ ਲਈ ਫੁੱਲਾਂ ਨਾਲ ਸਜਾਏ ਦੁਆਰ ਨੇੜੇ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ 'ਤੇ ਪੁਲਸ ਨੇ ਸ਼ਰਧਾਲੂਆਂ ਨੂੰ ਦੱਸਿਆ ਕਿ ਮੰਦਰ ਮੰਗਲਵਾਰ ਤੋਂ ਖੁੱਲ੍ਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੋਮਵਾਰ ਨੂੰ ਅਯੁੱਧਿਆ ਦੇ ਮੰਦਰ 'ਚ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਨੂੰ ਇਕ ਨਵੇਂ ਯੁੱਗ ਦੇ ਆਉਣ ਦਾ ਪ੍ਰਤੀਕ ਕਰਾਰ ਦਿੱਤਾ ਅਤੇ ਲੋਕਾਂ ਨੂੰ ਮੰਦਰ ਨਿਰਮਾਣ ਤੋਂ ਅੱਗੇ ਵੱਧ ਕੇ ਅਗਲੇ 1,000 ਸਾਲਾਂ ਦੇ ਮਜ਼ਬੂਤ, ਸ਼ਾਨਦਾਰ ਭਾਰਤ ਦੀ ਨੀਂਹ ਬਣਾਉਣ ਦੀ ਅਪੀਲ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News