ਕਿਸਾਨਾਂ ਨੂੰ ਰੋਕਣ ਵਾਲੀ ਫੋਰਸ ਦੀ ਗੰਦੀ ਕਰਤੂਤ! ਇਤਿਹਾਸਕ ਗੁਰੂ ਘਰ ''ਚ ਕਰਦੇ ਰਹੇ ਇਹ ਕੰਮ (ਵੀਡੀਓ)

02/15/2024 6:52:22 PM

ਅੰਬਾਲਾ- ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਹਰਿਆਣਾ 'ਚ ਤਾਇਨਾਤ ਕੀਤੀ ਗਈ ਪੁਲਸ ਫੋਰਸ ਦੀ ਗੰਦੀ ਕਰਤੂਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਣੇ ਗੁਰਦੁਆਰਾ ਮੰਜੀ ਸਾਹਿਬ,ਅੰਬਾਲਾ ਸ਼ਹਿਰ ਵਿਖੇ ਆਰ.ਏ.ਐੱਫ. ਫੋਰਸ ਨੂੰ ਗੁਰਦੁਆਰਾ ਸਾਹਿਬ ਦੀ ਸਰ੍ਹਾਂ 'ਚ ਦਿੱਤੇ ਗਏ ਕਮਰਿਆਂ 'ਚੋਂ ਸ਼ਰਾਬ ਦੀ ਬੋਤਲ, ਬੀੜੀ-ਸਿਗਰਟ ਅਤੇ ਤੰਬਾਕੂ ਆਦਿ ਦੇ ਪੈਕੇਟ ਮਿਲੇ ਹਨ। ਇਲਾਕੇ ਦੀ ਸੰਗਤ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਇਕ ਚਿੱਠੀ ਲਿੱਖ ਕੇ ਇਸ ਸਾਰੀ ਘਟਨਾ ਦੀ ਸ਼ਿਕਾਇਤ ਕੀਤੀ ਹੈ। ਇਸ ਸਾਰੀ ਘਟਨਾ ਦੀ ਵੀਡੀਓ ਸੰਗਤ ਨੇ ਬਣਾਈ ਹੈ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਸਰ੍ਹਾਂ 'ਚ ਰਹਿਣ ਲਈ ਪੁਲਸ ਫੋਰਸ ਨੂੰ ਜੋ ਕਮਰੇ ਦਿੱਤੇ ਗਏ ਉਥੇ ਰਾਤ ਨੂੰ ਨਸ਼ਾ (ਸ਼ਰਾਬ, ਬੀੜੀ, ਸਿਗਰਟ, ਤੰਬਾਕੂ) ਆਦਿ ਦੀ ਵਰਤੋਂ ਕਰਦੇ ਰਹੇ। ਰਾਤ ਨੂੰ ਲਗਭਗ 9 ਵਜੇ ਸੰਗਤਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਸੰਗਤ ਵੱਲੋਂ ਇਕੱਠ ਕਰਕੇ ਸਰ੍ਹਾਂ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। 

ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ, ਅੰਬਾਲਾ ਵਿਖੇ ਇਹੀ ਕੰਮ ਚੱਲ ਰਿਹਾ ਸੀ। ਜਦੋਂ ਸਵੇਰੇ ਸੰਗਤ ਨੇ ਸਰ੍ਹਾਂ ਦੇ ਬਾਹਰ ਪੁਲਸ ਮੁਲਾਜ਼ਮਾਂ ਨੂੰ ਦਾੜ੍ਹੀ ਸ਼ੇਵ ਕਰਦੇ ਦੇਖਿਆ ਤਾਂ ਪਿੰਡ ਅਤੇ ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਸਰ੍ਹਾਂ ਦੀ ਤਲਾਸ਼ੀ ਲਈ ਤਾਂ ਉੱਥੋਂ ਜਰਦਾ, ਬੀੜੀ ਤੇ ਸ਼ਰਾਬ ਦੀ ਬੋਤਲ ਬਰਾਮਦ ਹੋਈ। 


Rakesh

Content Editor

Related News