ਆਸਾਮ 'ਚ ਤੂਫ਼ਾਨ ਦਾ ਕਹਿਰ, ਮੋਹਲੇਧਾਰ ਮੀਂਹ ਅਤੇ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਗਈ ਜਾਨ

Sunday, Apr 17, 2022 - 03:37 PM (IST)

ਆਸਾਮ 'ਚ ਤੂਫ਼ਾਨ ਦਾ ਕਹਿਰ, ਮੋਹਲੇਧਾਰ ਮੀਂਹ ਅਤੇ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਗਈ ਜਾਨ

ਗੁਹਾਟੀ (ਭਾਸ਼ਾ)-  ਆਸਾਮ 'ਚ ਤੂਫ਼ਾਨ ਕਾਰਨ 6 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਇਕ ਅਧਿਕਾਰਤ ਬੁਲੇਟਿਨ 'ਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਸੂਬੇ 'ਚ ਗਰਮੀਆਂ ਦੇ ਮੌਸਮ 'ਚ ਹਨ੍ਹੇਰੀ ਤੂਫਾਨ ਨਾਲ ਪੈਣ ਵਾਲੇ ਮੀਂਹ ਨੂੰ 'ਬੋਰਡੋਈਸਿਲਾ' ਕਿਹਾ ਜਾਂਦਾ ਹੈ। ਬੁਲੇਟਿਨ ਅਨੁਸਾਰ ਬਿਜਲੀ ਡਿੱਗਣ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਂਵਾਂ 'ਤੇ ਦਰੱਖਤ ਉਖੜ ਗਏ ਹਨ ਅਤੇ ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ ਹਨ।

PunjabKesari

ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ.ਐੱਸ.ਡੀ.ਐੱਮ.ਏ.) ਵਲੋਂ ਸ਼ਨੀਵਾਰ ਦੇਰ ਰਾਤ ਜਾਰੀ ਬੁਲੇਟਿਨ 'ਚ ਕਿਹਾ ਗਿਆ ਕਿ ਤੂਫ਼ਾਨ ਕਾਰਨ 8 ਹੋਰ ਲੋਕਾਂ ਦੀ ਮੌਤ ਹੋਈ, ਜਿਨ੍ਹਾਂ 'ਚ 2 ਨਾਬਾਲਗ ਵੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਤਿਨਸੁਕੀਆ ਜ਼ਿਲ੍ਹੇ 'ਚ ਤਿੰਨ, ਬਕਸਾ 'ਚ 2 ਅਤੇ ਡਿਬਰੂਗੜ੍ਹ 'ਚ ਇਕ ਵਿਅਕਤੀ ਦੀ ਮੌਤ ਹੋਈ ਸੀ। ਬੁਲੇਟਿਨ ਅਨੁਸਾਰ ਵੀਰਵਾਰ ਤੋਂ ਜਾਰੀ ਤੂਫ਼ਾਨ ਕਾਰਨ 12 ਹਜ਼ਾਰ ਤੋਂ ਵਧ ਮਕਾਨਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News